Tokyo Paralympics: ਨੋਇਡਾ ਦੇ DM ਸੁਹਾਸ ਐਲ ਯਥੀਰਾਜ ਨੇ ਬੈਡਮਿੰਟਨ ’ਚ ਜਿੱਤਿਆ ਚਾਂਦੀ ਦਾ ਤਮਗਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਹਾਸ ਪੈਰਾਲੰਪਿਕਸ ਵਿਚ ਮੈਡਲ ਜਿੱਤਣ ਵਾਲੇ ਪਹਿਲੇ IAS ਅਧਿਕਾਰੀ ਵੀ ਬਣ ਗਏ ਹਨ।

Suhas L. Yathiraj

ਨਵੀਂ ਦਿੱਲੀ: ਡੀਐਮ ਨੋਇਡਾ ਸੁਹਾਸ ਐਲ ਯਥੀਰਾਜ (Noida DM Suhas L. Yathiraj) ਨੇ ਟੋਕੀਉ ਪੈਰਾਲੰਪਿਕਸ ਪੁਰਸ਼ ਬੈਡਮਿੰਟਨ ਫਾਈਨਲ ਮੁਕਾਬਲੇ ਵਿਚ ਚਾਂਦੀ ਦਾ ਤਗਮਾ (Silver Medal) ਜਿੱਤਿਆ ਹੈ। ਹਾਲਾਂਕਿ, ਉਹ ਇਸ ਮੁਕਾਬਲੇ ’ਚ ਹਾਰ ਗਏ ਸਨ। ਐਤਵਾਰ ਨੂੰ ਫਾਈਨਲ ਵਿਚ ਸੁਹਾਸ ਆਪਣੇ ਫ੍ਰੈਂਚ ਵਿਰੋਧੀ ਲੂਕਾਸ ਮਜੂਰ ਤੋਂ ਹਾਰ ਗਏ ਸਨ। ਹਰ ਕਿਸੇ ਨੂੰ ਸੁਹਾਸ ਤੋਂ ਸੋਨ ਤਗਮਾ ਜਿੱਤਣ ਦੀਆਂ ਉਮੀਦਾਂ ਸਨ।

ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਨੇ ਦਿੱਤੀ ਨਵੀਂ ਦਿੱਲੀ ਰੇਲਵੇ ਜੰਕਸ਼ਨ ਜਾਮ ਕਰਨ ਦੀ ਚਿਤਾਵਨੀ 

38 ਸਾਲਾ ਸੁਹਾਸ ਨੋਇਡਾ ਦਾ ਜ਼ਿਲ੍ਹਾ ਮੈਜਿਸਟਰੇਟ ਹੈ। ਉਹ 2020 ਤੋਂ ਨੋਇਡਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਜੋਂ ਤਾਇਨਾਤ ਹਨ। ਸੁਹਾਸ ਪੈਰਾਲੰਪਿਕਸ (Tokyo Paralympics) ਵਿਚ ਮੈਡਲ ਜਿੱਤਣ ਵਾਲੇ ਪਹਿਲੇ IAS ਅਧਿਕਾਰੀ ਵੀ ਬਣ ਗਏ ਹਨ। ਇਸ ਦੇ ਨਾਲ ਹੀ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸੁਹਾਸ ਐਲ ਯਥੀਰਾਜ ਨੂੰ ਚਾਂਦੀ ਤਮਗਾ ਜਿੱਤਣ ’ਤੇ ਵਧਾਈ ਦਿੱਤੀ।

ਇਹ ਵੀ ਪੜ੍ਹੋ: ਟੋਕੀਉ ਪੈਰਾਲੰਪਿਕਸ: ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ਵਿੱਚ ਜਿੱਤਿਆ ਸੋਨ ਤਗਮਾ

ਲਗਭਗ 62 ਮਿੰਟਾਂ ਤੱਕ ਚੱਲੀ ਖੇਡ ਦੇ ਦੌਰਾਨ, ਉਨ੍ਹਾਂ ਨੇ ਵਿਸ਼ਵ ਚੈਂਪੀਅਨ ਮਜੂਰ ਦੇ ਸਾਹਮਣੇ ਇਕ ਵੱਡੀ ਚੁਣੌਤੀ ਪੇਸ਼ ਕੀਤੀ। ਕੁਆਲੀਫਾਇੰਗ ਗਰੁੱਪ ਵਿਚ ਵੀ ਸੁਹਾਸ ਵੀ ਮਜੂਰ ਤੋਂ ਹਾਰ ਗਿਆ ਸੀ। ਹਾਲਾਂਕਿ, ਸੁਹਾਸ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੂੰ ਚੁਣੌਤੀ ਦੇਣ ਵਿਚ ਕੋਈ ਕਸਰ ਨਹੀਂ ਛੱਡੀ।