ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਦਾ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਯਾਨੀ 5 ਸਤੰਬਰ ਨੂੰ ਦਿੱਲੀ ਵਿਚ ਮੌਸਮ ਸਾਫ਼ ਰਿਹਾ ਹੈ।

Weather Alert

ਨਵੀਂ ਦਿੱਲੀ: ਮੌਸਮ ਵਿਭਾਗ ਦੇ ਅਨੁਸਾਰ, 7 ਤੋਂ 9 ਸਤੰਬਰ ਦੇ ਵਿਚਕਾਰ ਉੱਤਰ -ਪੱਛਮੀ ਭਾਰਤ ਦੇ ਕਈ ਰਾਜਾਂ ਵਿਚ ਭਾਰੀ ਮੀਂਹ (Heavy Rains) ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰੀ ਪੰਜਾਬ, ਜੰਮੂ -ਕਸ਼ਮੀਰ, ਰਾਜਸਥਾਨ ਵਿਚ ਤੂਫ਼ਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 

ਅੱਜ ਯਾਨੀ 5 ਸਤੰਬਰ ਨੂੰ ਦਿੱਲੀ (Delhi) ਵਿਚ ਮੌਸਮ ਬਹੁਤ ਸਾਫ਼ ਰਿਹਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਅਗਲੇ 2 ਘੰਟਿਆਂ ਵਿਚ ਰਾਜਧਾਨੀ ਦੇ ਕੁਝ ਖੇਤਰਾਂ ਵਿਚ ਮੀਂਹ ਦੀ ਸੰਭਾਵਨਾ ਜਤਾਈ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਦੀ ਭਵਿੱਖਬਾਣੀ ਅਨੁਸਾਰ 9 ਸਤੰਬਰ ਤੱਕ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।

ਮੌਸਮ ਪੂਰਵ ਅਨੁਮਾਨ ਏਜੰਸੀ ਸਕਾਈਮੇਟ (Skymet Weather) ਨੇ ਅਗਲੇ 24 ਘੰਟਿਆਂ ਦੌਰਾਨ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਕੇਰਲ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਦੱਖਣੀ ਓਡੀਸ਼ਾ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਦੇ ਨਾਲ ਦਰਮਿਆਨੀ ਬਾਰਸ਼ ਦੀ ਵੀ ਉਮੀਦ ਹੈ।