6 ਸਾਲਾ ਅਨਿਸ਼ਕਾ ਬਿਆਨੀ ਨੇ ਮਲੇਸ਼ਿਆਈ ਸ਼ਤਰੰਜ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗ਼ਾ
ਭਵਿੱਖ ’ਚ ਖੇਡੇਗੀ ਹੋਰ ਮੁਕਾਬਲੇ
6-year-old Anishka Biyani won the gold medal
ਮੁੰਬਈ: 6 ਸਾਲ ਦੀ ਅਨਿਸ਼ਕਾ ਬਿਆਨੀ ਨੇ ਐਤਵਾਰ ਨੂੰ ਕੁਆਲਾਲੰਪੁਰ ਵਿਚ ਮਲੇਸ਼ੀਆ ਉਮਰ ਵਰਗ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਿਆ। ਧੀਰੂਬਾਈ ਅੰਬਾਨੀ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਅਨਿਸ਼ਕਾ ਨੇ ਕੁੜੀਆਂ ਦੇ ਅੰਡਰ-6 ਓਪਨ ਵਰਗ ਵਿਚ ਸੰਭਾਵਿਤ 6 ਵਿਚੋਂ 4 ਅੰਕ ਹਾਸਲ ਕਰ ਕੇ ਗੋਲਡ ਮੈਡਲ ਆਪਣੇ ਨਾਂਅ ਕੀਤਾ। ਚੈਂਪੀਅਨਸ਼ਿਪ ਵਿਚ ਅੱਠ ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ਵਿਚ ਅਨਿਸ਼ਕਾ ਨੇ ਹੈਦਰਾਬਾਦ ਵਿਚ ਸਰਬ ਭਾਰਤੀ ਫਿਡੇ ਰੇਟਿੰਗ ਸ਼ਤਰੰਜ ਟੂਰਨਾਮੈਂਟ ਵਿਚ ਸਰਬੋਤਮ ਅੰਡਰ ਸੱਤ ਖਿਡਾਰੀਆਂ ਵਿਚੋਂ ਇਕ ਦੇ ਰੂਪ ਵਿਚ ਕੁਆਲੀਫਾਈ ਕੀਤਾ ਸੀ। ਅਨਿਸ਼ਕਾ ਫ਼ਿਲਹਾਲ ਸਿੰਗਾਪੁਰ ਓਪਨ ਰਾਸ਼ਟਰੀ ਉਮਰ ਵਰਗ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੀ ਹੈ ਜੋ ਇਸ ਸਾਲ ਹੋਣਾ ਹੈ।
ਅਨਿਸ਼ਕਾ ਬਹੁਤ ਜ਼ਿਆਦਾ ਹੁਸ਼ਿਆਰਪੁਰ ਹੈ ਅਤੇ ਇਹ ਉਸ ਦੀ ਵੱਡੀ ਅੰਤਰਰਾਸ਼ਟਰੀ ਜਿੱਤ ਹੈ, ਜਿੱਥੇ ਉਸ ਨੇ ਵਿਸ਼ਵ ਭਰ ਦੇ ਸਰਬੋਤਮ ਖਿਡਾਰੀਆਂ ਨਾਲ ਮੁਕਾਬਲਾ ਕੀਤਾ।