ਧਮਾਕਿਆਂ ਨਾਲ ਮੁੜ ਹਿੱਲਿਆ ਕਾਬੁਲ, 20 ਲੋਕਾਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਰਨ ਵਾਲਿਆਂ ਵਿੱਚ ਦੋ ਰੂਸੀ ਡਿਪਲੋਮੈਟ ਵੀ ਸ਼ਾਮਲ ਹਨ।

Russian embassy in Kabul

 

ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਰੂਸੀ ਦੂਤਾਵਾਸ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਰੂਸੀ ਡਿਪਲੋਮੈਟ ਵੀ ਸ਼ਾਮਲ ਹਨ। ਬੰਬ ਧਮਾਕੇ ਤੋਂ ਬਾਅਦ ਇਲਾਕੇ 'ਚ ਹਫੜਾ-ਦਫੜੀ ਮੱਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਹਰ ਪਾਸੇ ਧੂੰਆਂ ਫੈਲ ਗਿਆ। ਜਾਣਕਾਰੀ ਮਿਲ ਰਹੀ ਹੈ ਕਿ ਇਕ ਫਿਦਾਈਨ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ। ਇਹ ਧਮਾਕਾ ਅਫਗਾਨਿਸਤਾਨ 'ਚ ਰੂਸੀ ਦੂਤਘਰ ਦੇ ਬਾਹਰ ਹੋਇਆ, ਜਿੱਥੇ ਲੋਕ ਵੀਜ਼ੇ ਦੀ ਉਡੀਕ ਕਰ ਰਹੇ ਸਨ।

ਫਿਲਹਾਲ ਸੁਰੱਖਿਆ ਅਧਿਕਾਰੀਆਂ ਨੇ ਇਸ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਜਾਣਕਾਰੀ ਮੁਤਾਬਕ ਰੂਸੀ ਦੂਤਘਰ (ਤਾਲਿਬਾਨ) ਦੇ ਗਾਰਡਾਂ ਨੇ ਨਿਸ਼ਾਨੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਫਿਦਾਇਨ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਪਰ ਫਿਰ ਉਸ ਨੇ ਆਪਣੇ ਆਪ ਨੂੰ ਉਡਾ ਲਿਆ, ਜਿਸ ਨਾਲ 20 ਲੋਕ ਮਾਰੇ ਗਏ। ਇਨ੍ਹਾਂ ਵਿੱਚ 2 ਰੂਸੀ ਡਿਪਲੋਮੈਟ ਵੀ ਸ਼ਾਮਲ ਹਨ।