ਹਰ ਉਹ ਧਰਮ ਜੋ ਬਰਾਬਰੀ ਦਾ ਅਧਿਕਾਰ ਨਹੀਂ ਦੇਂਦਾ, ਉਹ ਧਰਮ ਨਹੀਂ, ਇਕ ਬੀਮਾਰੀ ਹੈ: ਕਾਂਗਰਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਸਨਾਤਨ ਧਰਮ ’ਤੇ ਫ਼ਰਜ਼ੀ ਚਿੰਤਾ ਵਿਖਾ ਰਹੀ ਹੈ : ਸ਼ਿਵ ਸੈਨਾ (ਯੂ.ਬੀ.ਟੀ.)

Congress

ਨਵੀਂ ਦਿੱਲੀ: ਕਾਂਗਰਸ ਨੇ ਦ੍ਰਵਿੜ ਮੁਨੇਤਰ ਕਸ਼ਗਮ (ਡੀ.ਐਮ.ਕੇ.) ਦੇ ਆਗੂ ਉਦੈਨਿਧੀ ਸਟਾਲਿਨ ਦੇ ‘ਸਨਾਤਨ’ ਨਾਲ ਜੁੜੇ ਬਿਆਨ ਬਾਰੇ ਸੋਮਵਾਰ ਨੂੰ ਕਿਹਾ ਕਿ ਹਰ ਸਿਆਸੀ ਪਾਰਟੀ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ, ਪਰ ਕਾਂਗਰਸ ਨੂੰ ਸਾਰੇ ਧਰਮਾਂ ਪ੍ਰਤੀ ਬਰਾਬਰੀ ਦੀ ਵਿਚਾਰਧਾਰਾ ’ਚ ਵਿਸ਼ਵਾਸ ਹੈ।  ਜਦਕਿ ਸ਼ਿਵ ਸੈਨਾ (ਯੂ.ਬੀ.ਟੀ.) ਆਗੂ ਪਿ੍ਰਅੰਕਾ ਚਤੁਰਵੇਦੀ ਨੇ ਭਾਜਪਾ ’ਤੇ ਨਿਸ਼ਾਨਾ ਲਾਉਂਦਿਆਂ ਉਸ ’ਤੇ ਅਪਣੀ ਸਿਆਸਤ ਲਈ ਸਨਾਤਨ ਧਰਮ ਬਾਰੇ ‘ਫ਼ਰਜ਼ੀ ਚਿੰਤਾ’ ਵਿਖਾਉਣ ਦਾ ਦੋਸ਼ ਲਾਇਆ ਅਤੇ ਇਸ ਨੂੰ ਪਖੰਡ ਕਰਾਰ ਦਿਤਾ। ਕਰਨਾਟਕ ਸਰਕਾਰ ’ਚ ਮੰਤਰੀ ਅਤੇ ਕਾਂਗਰਸ ਆਗੂ ਪਿ੍ਰਅੰਕਾਾ ਖੜਗੇ ਨੇ ਕਿਹਾ ਕਿ ਕੋਈ ਵੀ ਧਰਮ ਜੋ ਬਰਾਬਰੀ ਦੇ ਅਧਿਕਾਰ ਨਹੀਂ ਦਿੰਦਾ, ਉਹ ਧਰਮ ਨਹੀਂ ਹੈ ਅਤੇ ‘ਇਕ ਬਿਮਾਰੀ ਦੇ ਬਰਾਬਰ’ ਹੈ।