G-20 ਸੰਮੇਲਨ: ਡੈਲੀਗੇਟਾਂ ਅਤੇ ਨੌਕਰਸ਼ਾਹਾਂ ਦੇ ਪਛਾਣ ਪੱਤਰਾਂ ’ਚ ਬਦਲਾਅ; ਲਿਖਿਆ ਜਾਵੇਗਾ 'ਭਾਰਤ ਆਫੀਸ਼ੀਅਲ'
ਪਛਾਣ ਪੱਤਰਾਂ ਵਿਚ ਵੀ ‘ਇੰਡੀਆ’ ਦੀ ਤਾਂ ’ਤੇ ਭਾਰਤ ਲਿਖਿਆ ਜਾਵੇਗਾ।
ਨਵੀਂ ਦਿੱਲੀ: ਜੀ-20 ਸ਼ਿਖਰ ਸੰਮੇਲਨ ਭਾਰਤ ਦੀ ਪ੍ਰਧਾਨਗੀ ’ਚ 9 ਤੋਂ ਲੈ ਕੇ 10 ਸਤੰਬਰ ਤਕ ਕੌਮੀ ਰਾਜਧਾਨੀ ’ਚ ਕੀਤਾ ਜਾ ਰਿਹਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਸਮੇਤ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਮੁਖੀ ਇਸ ’ਚ ਹਿੱਸਾ ਲੈ ਰਹੇ ਹਨ।
ਇਸ ਦੌਰਾਨ 9 ਤੋਂ 10 ਸਤੰਬਰ ਦਰਮਿਆਨ ਦਿੱਲੀ ਵਿਚ ਹੋਣ ਵਾਲੇ ਜੀ-20 ਮੀਟਿੰਗ ਦੇ ਰਾਤ ਦੇ ਖਾਣੇ ਵਿਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਭਵਨ ਤੋਂ ਇਕ ਸੱਦਾ ਪੱਤਰ ਭੇਜਿਆ ਗਿਆ ਹੈ। ਜਿਸ ਵਿਚ ਇੰਡੀਆ ਦੇ ਰਾਸ਼ਟਰਪਤੀ ਦੀ ਬਜਾਏ ਭਾਰਤ ਦਾ ਰਾਸ਼ਟਰਪਤੀ ਲਿਖਿਆ ਗਿਆ ਹੈ। ਇਸ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਮਗਰੋਂ ਹੁਣ ਜੀ-20 ਸੰਮੇਲਨ ਲਈ ਸਾਰੇ ਭਾਰਤੀ ਡੈਲੀਗੇਟਾਂ ਅਤੇ ਨੌਕਰਸ਼ਾਹਾਂ ਦੇ ਪਛਾਣ ਪੱਤਰ ਵੀ ਬਦਲ ਦਿਤੇ ਗਏ ਹਨ। ਖ਼ਬਰਾਂ ਅਨੁਸਾਰ ਪਛਾਣ ਪੱਤਰਾਂ ਵਿਚ ਵੀ ‘ਇੰਡੀਆ’ ਦੀ ਤਾਂ ’ਤੇ ਭਾਰਤ ਲਿਖਿਆ ਜਾਵੇਗਾ। ਇਸ ਮਗਰੋਂ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਕਲੂਸਿਵ ਅਲਾਇੰਸ’ (ਇੰਡੀਆ) ਤੋਂ ਡਰ ਅਤੇ ਨਫ਼ਰਤ ਕਾਰਨ ਸਰਕਾਰ ਦੇਸ਼ ਦਾ ਨਾਂ ਬਦਲਣ ’ਚ ਲੱਗ ਗਈ ਹੈ।