Delhi News : ਭਾਰਤ ਅੰਦਰ ਬਜ਼ੁਰਗਾਂ ਦੀ ਗਿਣਤੀ ਵਿਚ ਵਾਧਾ
Delhi News : 50 ਸਾਲਾਂ ਵਿਚ ਬੱਚਿਆਂ ਦੀ ਆਬਾਦੀ ਵਿਚ ਵੀ 17٪ ਦੀ ਕਮੀ ਆਈ, ਭਾਰਤ ਦੇ ਰਜਿਸਟਰਾਰ ਜਨਰਲ ਦੀ ਰੀਪੋਰਟ
DelhiNews in Punjabi : ਭਾਰਤ ਦੇ ਰਜਿਸਟਰਾਰ ਜਨਰਲ ਦੀ 2023 ਸੈਂਪਲ ਰਜਿਸਟ੍ਰੇਸ਼ਨ ਸਿਸਟਮ ਰੀਪੋਰਟ ਅਨੁਸਾਰ, ਭਾਰਤ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ। 1971 ਵਿਚ ਦੇਸ਼ ਦੀ ਕੁਲ ਪ੍ਰਜਨਨ ਦਰ 5.2 ਸੀ, ਜੋ 2023 ਵਿਚ ਘਟ ਕੇ 1.9 ਰਹਿ ਗਈ।
ਪਿਛਲੇ 50 ਸਾਲਾਂ ਵਿਚ 0-14 ਸਾਲ ਦੇ ਬੱਚਿਆਂ ਦੀ ਆਬਾਦੀ ਵਿਚ 17٪ ਦੀ ਗਿਰਾਵਟ ਆਈ ਹੈ, ਜਦਕਿ ਬਜ਼ੁਰਗਾਂ ਦੀ ਗਿਣਤੀ ਵਧ ਕੇ 9.7٪ ਹੋ ਗਈ ਹੈ। ਕੇਰਲ ਵਿਚ ਬਜ਼ੁਰਗਾਂ ਦੀ ਸੱਭ ਤੋਂ ਵੱਧ ਹਿੱਸੇਦਾਰੀ 15.1٪ ਹੈ। ਕੰਮ ਕਰਨ ਦੀ ਉਮਰ (15-59 ਸਾਲ) ਦੇ ਲੋਕਾਂ ਦੀ ਗਿਣਤੀ ਵੀ ਵਧੀ ਹੈ, ਜੋ ਹੁਣ 66.1٪ ਹੈ। ਦਿੱਲੀ ’ਚ ਇਹ ਵਰਗ ਸੱਭ ਤੋਂ ਵੱਧ 70.8 ਫੀ ਸਦੀ ਹੈ। ਇਹ ਹਿੱਸਾ ਸ਼ਹਿਰੀ ਖੇਤਰਾਂ ਵਿਚ 68.8٪ ਅਤੇ ਪੇਂਡੂ ਖੇਤਰਾਂ ਵਿਚ 64.6٪ ਹੈ।
ਪਿਛਲੇ 10 ਸਾਲਾਂ ਵਿਚ ਬਾਲ ਮੌਤ ਦਰ ਵੀ 37.5٪ ਤੋਂ ਘਟ ਕੇ 25% ਹੋ ਗਈ ਹੈ। ਇਸ ਤਬਦੀਲੀ ਦਾ ਭਵਿੱਖ ਵਿਚ ਕਾਰਜਬਲ, ਸਮਾਜਕ ਸੁਰੱਖਿਆ ਅਤੇ ਸਿੱਖਿਆ-ਸਿਹਤ ਨਿਵੇਸ਼ਾਂ ਉਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ।
(For more news apart from Increase in the number of elderly people in India News in Punjabi, stay tuned to Rozana Spokesman)