ਮੋਬਾਈਲ ਲੁੱਟਣ ਲਈ ਫਲਾਈਟ ਤੋਂ ਮੁੰਬਈ ਜਾਂਦੇ ਸਨ 'ਫੁਕਰੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਮੁੰਬਈ ਅਤੇ ਓਡੀਸ਼ਾ ਸਮੇਤ ਹੋਰਨਾ ਰਾਜਾਂ ਵਿਚ ਜਾ ਕੇ ਮੋਬਾਈਲ ਫੋਨ ਲੁੱਟਣ ਵਾਲੇ ਫੁਕਰੇ ਗਿਰੋਹ ਦੇ ਗੈਂਗਸਟਰ ਨੂੰ ਗਿਰਫਤਾਰ ਕਰ ਲਿਆ ਹੈ।

Flights

ਨਵੀਂ ਦਿਲੀ : ਦਿਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਮੁੰਬਈ ਅਤੇ ਓਡੀਸ਼ਾ ਸਮੇਤ ਹੋਰਨਾ ਰਾਜਾਂ ਵਿਚ ਜਾ ਕੇ ਵੱਡੇ ਆਯੋਜਨਾਂ ਦੌਰਾਨ ਮੋਬਾਈਲ ਫੋਨ ਲੁੱਟਣ ਅਤੇ ਖੋਹਣ ਵਾਲੇ ਫੁਕਰੇ ਗਿਰੋਹ ਦੇ ਗੈਂਗਸਟਰ ਨੂੰ ਗਿਰਫਤਾਰ ਕਰ ਲਿਆ ਹੈ। ਖ਼ਾਸ ਗੱਲ ਇਹ ਹੈ ਕਿ ਫੁਕਰੇ ਫਿਲਮ ਦੇਖਣ ਤੋਂ ਬਾਅਦ ਗੈਂਗ ਨੇ ਅਪਣੇ ਗਿਰੋਹ ਦਾ ਨਾਮ ਇਹੀ ਰੱਖ ਲਿਆ ਸੀ। ਕਰਾਈਮ ਬ੍ਰਾਂਚ ਨੇ ਗਿਰੋਹ ਵਿਚ ਕਿਰਿਆਸੀਲ ਇਕ ਨਾਬਾਲਿਗ ਮੈਂਬਰ ਨੂੰ ਵੀ ਫੜ ਲਿਆ ਹੈ। ਕਈ ਮਹੀਨਿਆਂ ਤੋਂ ਮੁੰਬਈ ਅਤੇ ਓਡੀਸਾ ਦੀ ਪੁਲਿਸ ਇਸ ਗਿਰੋਹ ਦੇ ਪਿੱਛੇ ਲਗੀ ਹੋਈ ਸੀ।

ਸੰਯੁਕਤ ਕਮੀਸ਼ਨਰ ਕਰਾਈਮ ਬ੍ਰਾਂਚ ਡਾ.ਏ.ਕੇ. ਸਿੰਗਲਾ ਦੇ ਮੁਤਾਬਕ ਗਿਰਫਤਾਰ ਕੀਤੇ ਗਏ ਗਿਰੋਹ ਦੇ ਗੈਂਗਸਟਰ ਦਾ ਨਾਮ ਨਦੀਮ (38 ) ਹੈ। ਉਹ ਉਤਰੀ ਦਿਲੀ ਦਾ ਰਹਿਣ ਵਾਲਾ ਹੈ। ਇੰਸਪੈਕਟਰ ਪੰਕਜ ਅਰੋੜਾ ਅਤੇ ਏਐਸਆਈ ਪ੍ਰਭਾਂਸ਼ੂ ਦੀ ਟੀਮ ਨੇ ਇਨਾਂ ਨੂੰ ਫੜਿਆ। ਦੋਹਾਂ ਦੋਸ਼ੀਆਂ ਵਿਰੁਧ ਮੁੰਬਈ ਵਿਚ ਮੋਬਾਈਲ ਲੁੱਟਣ ਅਤੇ ਖੋਹਣ ਦੇ 200 ਮਾਮਲੇ ਦਰਜ਼ ਹਨ। ਪੁੱਛ-ਗਿੱਛ ਦੌਰਾਨ ਉਨਾਂ ਦਸਿਆ ਕਿ ਇਸ ਗਿਰੋਹ ਦੇ ਜਿਆਦਾਤਰ ਮੈਂਬਰ ਮੁੰਬਈ ਵਿਚ ਹਨ। ਉਹ ਤਿਉਹਾਰਾਂ ਵਿਚ ਫਲਾਈਟ ਰਾਂਹੀ ਮੁੰਬਈ, ਓਡੀਸ਼ਾ ਤੇ ਹੋਰਨਾਂ ਰਾਜਾਂ ਵਿਚ ਜਾਂਦੇ ਹਨ,

ਅਤੇ ਭੀੜ ਵਿਚ ਅੰਨੇਵਾਹ ਵਾਰਦਾਤਾਂ ਕਰਨ ਤੋਂ ਬਾਅਦ ਫਲਾਈਟ ਰਾਹੀ ਦਿਲੀ ਵਾਪਿਸ ਆ ਜਾਂਦੇ ਹਨ। ਜਿਥੇ ਵਾਰਦਾਤ ਕਰਨ ਜਾਂਦੇ ਹਨ ਉਥੇ ਵਧੀਆ ਹੋਟਲਾਂ ਵਿਚ ਠਹਿਰਦੇ ਹਨ। ਬੀਤੇ ਦਿਨੀ ਮੁੰਬਈ ਵਿਚ ਗਣਪਤੀ ਉਤਸਵ ਦੌਰਾਨ ਦੌਸ਼ੀਆਂ ਨੇ ਇਕ ਦਿਨ ਵਿਚ 188 ਮੋਬਾਈਲ ਲੁੱਟੇ ਸਨ। ਮੁੰਬਈ ਵਿਚ ਇਕਲੇ ਕਾਲਾ ਚੁੱਕੀ ਥਾਣਾ ਖੇਤਰ ਵਿਚੋਂ 180 ਮੋਬਾਈਲ ਲੁੱਟੇ ਗਏ ਸਨ। ਉਥੋਂ ਦੇ ਸੀਸੀਟੀਵੀ ਫੁਟੇਜ ਵਿਚ ਇਨਾਂ ਦੀਆਂ ਤਸਵੀਰਾਂ ਮਿਲੀਆਂ ਸਨ। ਜਿਨਾਂ ਦੇ ਆਧਾਰ ਤੇ ਮੁੰਬਈ ਪੁਲਿਸ ਉਨਾਂ ਦੀ ਤਲਾਸ਼ ਕਰ ਰਹੀ ਸੀ।

ਦੋਸ਼ੀ ਦਿਲੀ ਵਿਚ ਸੀ ਇਸਲਈ ਮੁੰਬਈ ਪੁਲਿਸ ਇਸ ਵਿਚ ਕਾਮਯਾਬ ਨਹੀਂ ਹੋ ਪਾ ਰਹੀ ਸੀ। ਦੋਸ਼ੀਆਂ ਨੇ ਪੂਰੀ ਵਿਚ ਭਗਵਾਨ ਜਗਨਨਾਥ ਰਥ ਯਾਤਰਾ ਦੌਰਾਨ 300 ਮੋਬਾਈਲ ਫੋਨ ਲੁੱਟਣ ਅਤੇ ਖੋਹੇ ਜਾਣ ਦੀ ਗੱਲ ਕਬੂਲ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ ਤੇ 26 ਸਤੰਬਰ ਨੂੰ ਕਰਾਈਮ ਬ੍ਰਾਂਚ ਨੇ ਪਹਿਲਾਂ ਰਾਣਾ ਪ੍ਰਤਾਪ ਬਾਗ ਤੋਂ ਨਦੀਮ ਨੂੰ ਗਿਰਫਤਾਰ ਕੀਤਾ ਤੇ ਉਸਦੀ ਨਿਸ਼ਾਨਦੇਹੀ ਤੇ ਲੁੱਟ-ਖੋਹ ਦੇ 14 ਮੋਬਾਈਲ ਫੋਨ ਬਰਾਮਦ ਕੀਤੇ। ਉਸ ਤੋਂ ਪੁਛ-ਗਿੱਛ ਤੋਂ ਬਾਅਦ ਨਾਬਾਲਿਗ ਨੂੰ ਵੀ ਫੜ ਲਿਆ ਗਿਆ। ਨਦੀਮ ਨੇ ਦਸਿਆ ਕਿ ਦਿਲੀ ਤੋਂ ਬਾਹਰ ਦੇ ਰਾਜਾਂ ਵਿਚ ਉਸਦੇ ਵਿਰੁਧ 400 ਕੇਸ ਦਰਜ਼ ਹਨ। ਤਿਉਹਾਰਾਂ ਸਮੇਂ ਮੁੰਬਈ ਅਤੇ ਓਡੀਸ਼ਾ ਵਿਚ ਜਾ ਕੇ ਭੀੜ ਵਿਚ ਸੰਗੀਤ-ਨਾਚ ਆਦਿ ਵਿਚ ਸ਼ਾਮਿਲ ਹੋ ਕੇ ਮੋਬਾਈਲ ਗਾਇਬ ਕਰ ਦਿਆ ਕਰਦੇ ਸਨ।