MBA ਪਾਸ ਜੋੜਾ ਆਖਿਰ ਕਿਉਂ ਵੇਚ ਰਿਹਾ ਹੈ ਸੜਕ 'ਤੇ ਖਾਣ ਵਾਲੀਆਂ ਚੀਜ਼ਾਂ? 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਕ ਅਜਿਹਾ ਜੋੜਾ ਮਿਲ ਗਿਆ ਜੋ ਆਪਣੇ ਠੇਲੇ ਤੇ ਪੋਹਾ, ਇਡਲੀ, ਪਰਾਂਠਾ ਅਤੇ ਉਪਮਾ ਵਰਗੀਆਂ ਖਾਣ ਦੀਆਂ ਚੀਜਾਂ ਵੇਚ ਰਹੇ ਸਨ।

MBA Couple Set up a Food stall outside the kandivali station in Mumbai

ਮਹਾਰਾਸ਼ਟਰ- ਜੇ ਤੁਹਾਨੂੰ ਰਸਤੇ ਵਿਚ ਜਾਂਦੇ ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਠੇਲਾ ਲਗਾਉਂਦੇ ਹੋਏ ਦਿਖ ਜਾਵੇ ਤਾਂ ਤੁਸੀਂ ਹੈਰਾਨ ਤਾਂ ਜਰੂਰ ਹੋ ਜਾਵੋਗੇ ਕਿ ਆਖਿਰ ਪੜ ਲਿਕ ਕੇ ਇਹਨਾਂ ਨੇ ਇਹ ਕਦਮ ਕਿਵੇਂ ਚੁੱਕ ਲਿਆ। ਕੁੱਝ ਅਜਿਹਾ ਹੀ ਕੁੱਝ ਮੁੰਬਈ ਦੇ ਕਾਂਦੀਵਲੀ ਸਟੇਸ਼ਨ ਦੇ ਕੋਲ ਹੋਇਆ, ਜਦੋਂ ਇਕ ਮਹਿਲਾ ਜੋ ਗਾਂਧੀ ਜਯੰਤੀ ਦੇ ਦਿਨ ਸਵੇਰੇ-ਸਵੇਰੇ ਆਪਣੀ ਮਨਪਸੰਦ ਦਾ ਕੁੱਝ ਖਾਣ ਲਈ ਨਿਕਲੀ ਤਾਂ ਉਸ ਨੂੰ ਇਕ ਅਜਿਹਾ ਜੋੜਾ ਮਿਲ ਗਿਆ ਜੋ ਆਪਣੇ ਠੇਲੇ ਤੇ ਪੋਹਾ, ਇਡਲੀ, ਪਰਾਂਠਾ ਅਤੇ ਉਪਮਾ ਵਰਗੀਆਂ ਖਾਣ ਦੀਆਂ ਚੀਜਾਂ ਵੇਚ ਰਹੇ ਸਨ।

ਉਹ ਮਹਿਲਾ ਉੱਥੇ ਰੁਕੀ ਤਾਂ ਉਸ ਮਹਿਲਾ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਕੌਣ ਹਨ ਅਤੇ ਅਜਿਹਾ ਕਿਉਂ ਕਰ ਰਹੇ ਹਨ।  ਦੀਪਾਲੀ ਭਾਟੀਆ ਨਾਮ ਦੀ ਇਕ ਮਹਿਲਾ ਨੇ ਇਸ ਪੂਰੀ ਘਟਨਾ ਨੂੰ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ। ਉਸ ਨੇ ਦੱਸਿਆ ਕਿ ਐਮਬੀਏ ਪਾਸ ਇਕ ਜੋੜਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਇਹ ਠੇਲਾ ਲਗਾਉਂਦੇ ਹਨ ਅਤੇ ਇਸ ਤੋਂ ਬਾਅਦ ਦੋਨੋਂ ਆਪਣੀ ਆਪਣੀ ਨੌਕਰੀ ਲਈ ਨਿਕਲ ਜਾਂਦੇ ਹਨ

ਹਾਲਾਂਕਿ ਉਹਨਾਂ ਕੋਲ ਕੋਈ ਵੀ ਵਾਜਿਬ ਕਾਰਨ ਨਹੀਂ ਹੈ ਕਿ ਉਹਨਾਂ ਨੂੰ ਠੇਲਾ ਲਗਾਉਣਾ ਪਵੇ ਕਿਉਂਕਿ ਦੋਨੋਂ ਹੀ ਐਮਬੀਏ ਪਾਸ ਜੋੜਾ ਆਪਣੀ ਨੌਕਰੀ ਤੋਂ ਖੁਸ਼ ਹਨ ਪਰ ਉਹਨਾਂ ਦੀ ਇਹ ਵਜ੍ਹਾ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਜਦੋਂ ਦੀਪਾਲੀ ਭਾਟੀਆ ਨੇ ਇਸ ਦੀ ਵਜ੍ਹਾ ਪੁੱਛੀ ਤਾਂ ਜੋੜੇ ਨੇ ਦੱਸਿਆ ਕਿ ਉਹ ਫੂਡ ਸਟਾਲ ਇਸ ਲਈ ਲਗਾਉਂਦੇ ਹਨ ਤਾਂਕਿ ਉਹ ਆਪਣੀ 55 ਸਾਲਾਂ ਤੋਂ ਕੰਮ ਕਰ ਰਹੀ ਰਸੋਈ ਮਹਿਲਾ ਦੀ ਮਦਦ ਕਰ ਸਕਣ।

ਮਹਿਲਾ ਦੇ ਪਤੀ ਪੈਰਾਲਾਈਜ਼ਡ ਹਨ ਜਿਸ ਦੀ ਵਜ੍ਹਾ ਨਾਲ ਉਸ ਨੂੰ ਘਰ ਵਿਚ ਖਾਣਾ ਬਣਾਉਣਾ ਪੈਂਦਾ ਹੈ ਅਤੇ ਮਹਿਲਾ ਜੋ ਵੀ ਖਾਣਾ ਬਣਾਉਂਦੀ ਹੈ ਇਹ ਜੋੜਾ ਇਸ ਖਾਣੇ ਨੂੰ ਸਵੇਰੇ ਹੀ ਵੇਚਣ ਲਈ ਨਿਕਲ ਪੈਂਦੇ ਹਨ। ਦੀਪਾਲੀ ਨੇ ਆਪਣੇ ਫੇਸਬੁੱਕ ਪੇਜ਼ 'ਤੇ ਅਸ਼ਵਨੀ ਸ਼ੇਨਾਏ ਸ਼ਾਹ ਅਤੇ ਉਸ ਦੇ ਪਤੀ ਨੂੰ ਸੁਪਰਹੀਰੋਜ ਬੁਲਾਇਆ ਅਤੇ ਲਿਖਿਆ ਆਪਣੇ ਰਸੋਈਏ ਦਾ ਸਮਰਥਨ ਕਰਨ ਲਈ ਕੰਮ ਕਰਨਾ ਤਾਂਕਿ ਇਸ ਉਮਰ ਵਿਚ ਉਸ ਨੂੰ ਆਰਥਿਕ ਸਹਾਇਤਾ ਦੇ ਲਈ ਭੱਜ ਦੌੜ ਨਾ ਕਰਨੀ ਪਵੇ। ਦੀਪਾਲੀ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।