ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐਫ 'ਤੇ ਅੱਤਵਾਦੀ ਹਮਲਾ,ਦੋ ਜਵਾਨ ਸ਼ਹੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਤਵਾਦੀਆਂ ਨੇ ਜਵਾਨਾਂ 'ਤੇ 20 ਮਿੰਟ ਤਕ ਕੀਤੀ ਗੋਲੀਬਾਰੀ

Indian Army

ਪੁਲਵਾਮਾ :ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ' ਤੇ ਅੱਤਵਾਦੀ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੀਆਰਪੀਐਫ ਦੀ 110 ਬਟਾਲੀਅਨ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਪੰਪੌਰ ਦੇ ਕੰਡੀਜਲ ਬ੍ਰਿਜ ਵਿਖੇ ਰੋਡ ਓਪਨਿੰਗ ਡਿਊਟੀ (ਆਰਓਪੀ) ਤੇ ਤਾਇਨਾਤ ਸਨ

ਜਦੋਂ ਅਣਪਛਾਤੇ ਅੱਤਵਾਦੀਆਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਅੱਤਵਾਦੀ ਹਮਲੇ ਵਿਚ ਦੋ ਸੈਨਿਕ ਸ਼ਹੀਦ ਹੋ ਗਏ, ਜਦਕਿ ਪੰਜ ਜ਼ਖਮੀ ਹੋ ਗਏ। ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਪੁਲਵਾਮਾ ਵਿਚ ਮਾਰੇ ਗਏ ਸੀ ਦੋ ਅੱਤਵਾਦੀ 
27 ਸਤੰਬਰ ਨੂੰ ਪੁਲਵਾਮਾ ਜ਼ਿਲੇ ਦੇ ਅਵੰਤੀਪੋਰਾ ਦੇ ਸੰਬੂਰਾ ਖੇਤਰ ਵਿਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ ਸੀ। ਸੁਰੱਖਿਆ ਬਲਾਂ ਕੋਲ 2-3 ਅੱਤਵਾਦੀ ਲੁਕੇ ਹੋਣ ਦਾ ਇੰਪੁੱਟ ਸੀ। ਇਸ ਤੋਂ ਬਾਅਦ ਇਸ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀ ਮਾਰੇ ਗਏ ਸਨ। ਇਸ ਮੁਕਾਬਲੇ ਦੌਰਾਨ ਇਕ ਪੁਲਿਸਕਰਮੀ ਜ਼ਖਮੀ ਹੋ ਗਿਆ।