BJP ਲੀਡਰ ਮਨੀਸ਼ ਸ਼ੁਕਲਾ ਦੀ ਗੋਲੀ ਮਾਰ ਕੇ ਹੱਤਿਆ, ਰਾਜਪਾਲ ਨੇ ਸੀਐਮ, ਡੀਜੀਪੀ ਨੂੰ ਕੀਤਾ ਤਲਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਭਾਜਪਾ ਦੇ ਕੇਂਦਰੀ ਸੁਪਰਵਾਈਜ਼ਰ ਕੈਲਾਸ਼ ਵਿਜੇਵਰਗੀਆ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

bjp leader killed

ਕੋਲਕਾਤਾ: ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਭਾਵੇਂ ਦੂਰ ਹਨ ਪਰ ਅਮਨ-ਕਾਨੂੰਨ ਦੀ ਸਥਿਤੀ ਹੁਣ ਤੋਂ ਵਿਗੜਦੀ ਜਾਪਦੀ ਹੈ।  ਬੀਤੇ ਦਿਨ ਹੀ ਐਤਵਾਰ ਨੂੰ ਉੱਤਰ 4 ਪਰਗਾਨਸ ਜ਼ਿਲ੍ਹੇ ਵਿੱਚ ਇੱਕ ਬੀਜੇਪੀ ਨੇਤਾ ਮਨੀਸ਼ ਸ਼ੁਕਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ, ਜਿਥੇ ਪੱਛਮੀ ਬੰਗਾਲ ਭਾਜਪਾ ਦੇ ਕੇਂਦਰੀ ਸੁਪਰਵਾਈਜ਼ਰ ਕੈਲਾਸ਼ ਵਿਜੇਵਰਗੀਆ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਮਨੀਸ਼ ਦੀ ਹੱਤਿਆ ਤੋਂ ਬਾਅਦ ਬੀਜੇਪੀ ਕਾਰਕੁੰਨਾਂ 'ਚ ਰੋਸ ਹੈ। 

ਦੱਸਿਆ ਜਾ ਰਿਹਾ ਹੈ ਕਿ ਸ਼ੁਕਲਾ ਨੂੰ ਪਿਛਲੇ ਅਤੇ ਉਪਰਲੇ ਧੜ ਵਿਚ ਕਈ ਵਾਰ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਤੁਰੰਤ ਈਐਮ ਬਾਈਪਾਸ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਰਾਜ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੀਐਮ ਮਮਤਾ ਬੈਨਰਜੀ ਅਤੇ ਰਾਜ ਪੁਲਿਸ ਨੂੰ ਵੀ ਤਲਬ ਕੀਤਾ ਹੈ।