Haryana Election: ਰੋਹਤਕ 'ਚ ਸਾਬਕਾ ਵਿਧਾਇਕ ਬਲਰਾਜ ਕੁੰਡੂ 'ਤੇ ਹਮਲਾ
Haryana Election:ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੰਤਰੀ ਆਨੰਦ ਸਿੰਘ ਡਾਂਗੀ ਨੇ ਇਹ ਹਮਲਾ ਕਰਵਾਇਆ ਹੈ।
Attack on former MLA Balraj Kundu in Rohtak
Haryana Election: ਰੋਹਤਕ ਜ਼ਿਲ੍ਹੇ ਦੀ ਮਹਿਮ ਵਿਧਾਨ ਸਭਾ ਤੋਂ ਆਜ਼ਾਦ ਉਮੀਦਵਾਰ ਤੇ ਸਾਬਕਾ ਵਿਧਾਇਕ ਬਲਰਾਜ ਕੁੰਡੂ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦਾ ਪੀਏ ਜ਼ਖ਼ਮੀ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੰਤਰੀ ਆਨੰਦ ਸਿੰਘ ਡਾਂਗੀ ਨੇ ਇਹ ਹਮਲਾ ਕਰਵਾਇਆ ਹੈ। ਇਸ ਹਮਲੇ ਵਿੱਚ ਉਸ ਦੇ ਅਤੇ ਪੀਏ ਦੇ ਕੱਪੜੇ ਫਟ ਗਏ। ਕੁੰਡੂ ਨੇ ਦੱਸਿਆ ਕਿ ਉਸ ਦੇ ਪੀਏ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ।
ਕੁੰਡੂ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਇਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਉਹ ਮਦੀਨਾ ਦੇ ਬੂਥ ਨੰਬਰ 134 ਦੀ ਜਾਂਚ ਲਈ ਪਹੁੰਚੇ ਸਨ। ਇਸ ਦੇ ਨਾਲ ਹੀ ਆਨੰਦ ਸਿੰਘ ਡਾਂਗੀ ਜੋ ਕਿ ਉਮੀਦਵਾਰ ਵੀ ਨਹੀਂ ਹਨ। ਇਸ ਦੌਰਾਨ ਉਹ ਆਪਣੇ 20-25 ਸਮਰਥਕਾਂ ਨਾਲ ਜ਼ਬਰਦਸਤੀ ਬੂਥ ਅੰਦਰ ਦਾਖਲ ਹੋ ਗਿਆ ਅਤੇ ਭਰਾ ਬਲਰਾਜ ਕੁੰਡੂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।