ਦਿੱਲੀ ਦੰਗਿਆਂ ਦੇ ਮਾਮਲੇ ’ਚ ਅਦਾਲਤ ਨੇ 11 ਮੁਲਜ਼ਮਾਂ ਨੂੰ ਬਰੀ ਕੀਤਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗੋਕਲਪੁਰੀ ਨਿਵਾਸੀ ਨੌਸ਼ਾਦ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਮਾਮਲੇ ’ਚ ਪੁਲਿਸ ਸਾਰੇ ਦੋਸ਼ਾਂ ਨੂੰ ਬਿਨਾਂ ਸ਼ੱਕ ਸਾਬਤ ਕਰਨ ’ਚ ਅਸਫਲ ਰਹੀ

Representative Image.

ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ’ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਸਮਰਥਕਾਂ ਅਤੇ ਇਸ ਦਾ ਵਿਰੋਧ ਕਰ ਰਹੇ ਲੋਕਾਂ ਵਿਚਾਲੇ ਹਿੰਸਾ ਤੋਂ ਬਾਅਦ 2020 ’ਚ ਹੋਏ ਦੰਗਿਆਂ ਦੌਰਾਨ ਦੰਗਿਆਂ, ਚੋਰੀ ਅਤੇ ਅੱਗਜ਼ਨੀ ਦੇ 11 ਮੁਲਜ਼ਮਾਂ ਨੂੰ ਦਿੱਲੀ ਦੀ ਇਕ ਅਦਾਲਤ ਨੇ ਬਰੀ ਕਰ ਦਿਤਾ ਹੈ। 

ਵਧੀਕ ਸੈਸ਼ਨ ਜੱਜ ਪੁਲਿਸ ਤਿਆ ਪ੍ਰਮਾਚਾਲਾ ਨੇ ਕਿਹਾ ਕਿ ਗੋਕਲਪੁਰੀ ਨਿਵਾਸੀ ਨੌਸ਼ਾਦ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਮਾਮਲੇ ’ਚ ਪੁਲਿਸ ਸਾਰੇ ਦੋਸ਼ਾਂ ਨੂੰ ਬਿਨਾਂ ਸ਼ੱਕ ਸਾਬਤ ਕਰਨ ’ਚ ਅਸਫਲ ਰਹੀ। 

ਬਰੀ ਕੀਤੇ ਗਏ ਲੋਕਾਂ ’ਚ ਸੁਮਿਤ, ਅੰਕਿਤ ਚੌਧਰੀ, ਅਸ਼ੀਸ਼ ਕੁਮਾਰ, ਸੌਰਵ ਕੌਸ਼ਿਕ, ਭੁਪਿੰਦਰ, ਸ਼ਕਤੀ ਸਿੰਘ, ਪੱਪੂ, ਵਿਜੇ, ਸਚਿਨ ਕੁਮਾਰ, ਯੋਗੇਸ਼ ਅਤੇ ਰਾਹੁਲ ਸ਼ਾਮਲ ਹਨ। ਜੱਜ ਨੇ 4 ਅਕਤੂਬਰ ਨੂੰ ਜਾਰੀ ਹੁਕਮ ’ਚ ਕਿਹਾ, ‘‘ਮੈਨੂੰ ਲਗਦਾ ਹੈ ਕਿ ਇਸ ਮਾਮਲੇ ’ਚ ਦੋਸ਼ੀਆਂ ਵਿਰੁਧ ਲਗਾਏ ਗਏ ਦੋਸ਼ ਸਾਰੇ ਵਾਜਬ ਸ਼ੱਕਾਂ ਤੋਂ ਪਰੇ ਸਾਬਤ ਨਹੀਂ ਹੋਏ ਹਨ ਅਤੇ ਉਹ ਸਾਰੇ ਸ਼ੱਕ ਦਾ ਲਾਭ ਲੈਣ ਦੇ ਹੱਕਦਾਰ ਹਨ।’’

ਨੌਸ਼ਾਦ ਨੇ ਦੋਸ਼ ਲਾਇਆ ਸੀ ਕਿ 25 ਫ਼ਰਵਰੀ, 2020 ਨੂੰ ਰਾਤ ਕਰੀਬ 10 ਵਜੇ ਦੋਸ਼ੀ ਗੋਕਲਪੁਰੀ ’ਚ ਉਸ ਦੇ ਘਰ ’ਚ ਦਾਖਲ ਹੋਏ ਅਤੇ ਉਸ ਨੂੰ ਲੁੱਟਿਆ ਅਤੇ ਅੱਗ ਲਾ ਦਿਤੀ। ਦੰਗਿਆਂ ਦੌਰਾਨ ਫਿਰਕੂ ਝੜਪਾਂ ’ਚ ਘੱਟੋ-ਘੱਟ 53 ਲੋਕ ਮਾਰੇ ਗਏ ਸਨ ਅਤੇ 200 ਦੇ ਕਰੀਬ ਜ਼ਖਮੀ ਹੋਏ ਸਨ।