Himachal Pradesh ਦੇ ਰੋਹਤਾਂਗ ਪਾਸ ’ਚ ਭਾਰੀ ਬਰਫ਼ਬਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਨਾਲੀ-ਰੋਹਤਾਂਗ ਪਾਸ ਮਾਰਗ ਆਵਾਜਾਈ ਲਈ ਬੰਦ

Heavy Snowfall in Rohtang Pass of Himachal Latest News in Punjabi 

Heavy Snowfall in Rohtang Pass of Himachal Latest News in Punjabi ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਪਾਸ ਵਿਚ ਅੱਜ ਭਾਰੀ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਮਨਾਲੀ-ਰੋਹਤਾਂਗ ਪਾਸ ਮਾਰਗ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ।

ਦੱਸ ਦਈਏ ਕਿ ਅੱਜ ਸਵੇਰ ਤੋਂ ਹੀ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿਚ ਮੌਸਮ ਬਦਲ ਗਿਆ ਹੈ, ਉੱਚੀਆਂ-ਉਚਾਈਆਂ 'ਤੇ ਬਰਫ਼ਬਾਰੀ ਅਤੇ ਨੀਵੀਆਂ ਉਚਾਈਆਂ 'ਤੇ ਮੀਂਹ ਪਿਆ ਹੈ। ਇਸ ਦੌਰਾਨ, ਮਸ਼ਹੂਰ ਸੈਰ-ਸਪਾਟਾ ਸਥਾਨ, ਰੋਹਤਾਂਗ ਪਾਸ 'ਤੇ ਵੀ ਅੱਜ ਸਵੇਰੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਸਾਵਧਾਨੀ ਵਜੋਂ, ਪ੍ਰਸ਼ਾਸਨ ਨੇ ਮਨਾਲੀ ਤੋਂ ਰੋਹਤਾਂਗ ਅਤੇ ਪਲਚਨ ਤਕ ਦਾ ਰਸਤਾ ਬੰਦ ਕਰ ਦਿਤਾ ਹੈ। 

ਜ਼ਿਕਰਯੋਗ ਹੈ ਕਿ ਮਨਾਲੀ ਵਿਚ ਵੀ ਸਵੇਰ ਤੋਂ ਹੀ ਮੀਂਹ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਜੇ ਮੀਂਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਦੁਪਹਿਰ ਤਕ ਮਨਾਲੀ ਵਿਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

(For more news apart from Heavy Snowfall in Rohtang Pass of Himachal Latest News in Punjabi stay tuned to Rozana Spokesman.)