ਨਹੁੰ ਪਾਲਸ਼ ਗ਼ੈਰ ਇਸਲਾਮਿਕ, ਮਹਿੰਦੀ ਲਗਾਉਣ ਮੁਸਲਮਾਨ ਔਰਤਾਂ - ਦਾਰੂਲ ਉਲੂਮ ਦੇਵਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਫਤੀ ਇਸ਼ਰਾਰ ਗੌਰਾ ਨੇ ਹੱਥਾਂ ਵਿਚ ਨੇਲ ਪੇਂਟ ਲਗਾਉਣ ਨੂੰ ਗ਼ੈਰ ਇਸਲਾਮਿਕ ਕਰਾਰ ਦਿੰਦੇ ਹੋਏ ਕਿਹਾ ਕਿ ਮੁਲਸਮਾਨ ਔਰਤਾਂ ਨੂੰ ਇਹ ਨਹੀਂ ਲਗਾਉਣਾ ਚਾਹੀਦਾ।

Darul Uloom Deoband, Saharanpur, Uttar Pradesh

ਨਵੀਂ ਦਿੱਲੀ , ( ਪੀਟੀਆਈ ) : ਦਾਰੂਲ ਉਲੂਮ ਦੇਵਬੰਦ ਨੇ ਮੁਸਲਮਾਨ ਔਰਤਾਂ ਵਿਰੁਧ ਫਿਰ ਤੋਂ ਇਕ ਨਵਾਂ ਫਤਵਾ ਜਾਰੀ ਕੀਤਾ ਹੈ। ਮੁਫਤੀ ਇਸ਼ਰਾਰ ਗੌਰਾ ਨੇ ਹੱਥਾਂ ਵਿਚ ਨਹੁੰ ਪਾਲਸ਼  ਲਗਾਉਣ ਨੂੰ ਗ਼ੈਰ ਇਸਲਾਮਿਕ ਕਰਾਰ ਦਿੰਦੇ ਹੋਏ ਕਿਹਾ ਕਿ ਮੁਲਸਮਾਨ ਔਰਤਾਂ ਨੂੰ ਇਹ ਨਹੀਂ ਲਗਾਉਣਾ ਚਾਹੀਦਾ। ਮੁਫਤੀ ਨੇ ਨਹੁੰ ਪਾਲਸ਼  ਦੀ ਬਜਾਏ ਨੌਹਾਂ ਤੇ ਮਹਿੰਦੀ ਲਗਾਉਣ ਦਾ ਫਰਮਾਨ ਸੁਣਾਇਆ ਹੈ। ਇਸ ਤੋਂ ਪਹਿਲਾਂ ਦਾਰੂਲ ਉਲੂਮ ਮੁਸਲਮਾਨ ਔਰਤਾਂ ਦੇ ਲਈ ਕਈ ਫਤਵੇ ਜਾਰੀ ਕਰ ਚੁੱਕਾ ਹੈ। ਪਿਛੇ ਜਿਹੇ ਮੁਸਲਮਾਨ ਔਰਤਾਂ ਦੇ ਆਈਬ੍ਰੋ ਬਣਵਾਉਣ ਨੂੰ ਲੈ ਕੇ ਵੀ ਫਤਵਾ ਜਾਰੀ ਕੀਤਾ ਸੀ।

ਇਸ ਵਿਚ ਮੁਸਲਮਾਨ ਔਰਤਾਂ ਨੂੰ ਆਈਬ੍ਰੋ ਬਣਵਾਉਣ ਜਾਂ ਫਿਰ ਬਾਲ ਕਟਵਾਉਣ ਨੂੰ ਗ਼ੈਰ ਇਸਲਾਮਿਕ ਕਰਾਰ ਦਿਤਾ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਔਰਤਾਂ ਦੇ ਫੋਟੋ ਪਾਉਣ ਨੂੰ ਗ਼ੈਰ ਇਸਲਾਮਕ ਕਰਾਰ ਦਿਤਾ ਸੀ। ਇਸ ਤੋਂ ਪਹਿਲਾਂ ਦਾਰੂਲ ਉਲੂਮ ਦੇਵਬੰਦ ਨੇ ਮੁਸਲਮਾਨ ਔਰਤਾਂ ਨੂੰ ਬਾਜ਼ਾਰਾਂ ਵਿਚ ਜਾ ਕੇ ਕਿਤੇ ਵੀ ਗ਼ੈਰ ਮਹਰਮ ਮਰਦਾਂ ਹੱਥੋਂ ਚੂੜੀਆਂ ਪਵਾਉਣ ਨੂੰ ਗਲਤ ਦੱਸਿਆ ਸੀ। ਔਰਤਾਂ ਨੂੰ ਚੂੜੀ ਪਹਿਨਾਉਣ ਤੇ ਦੇਵਬੰਦ ਦੇ ਹੀ ਇਕ ਸ਼ਖ਼ਸ ਨੇ ਦਾਰੂਲ ਉਲੂਮ ਦੇ ਇਫਤਾ ਵਿਭਾਗ ਤੋਂ ਲਿਖਤੀ ਤੌਰ ਸਵਾਲ ਵਿਚ ਪੁੱਛਿਆ ਸੀ

ਕਿ ਸਾਡੇ ਇਥੇ ਆਮ ਤੌਰ ਤੇ ਚੂੜੀਆਂ ਵੇਚਣ ਅਤੇ ਪਵਾਉਣ ਦਾ ਕੰਮ ਮਰਦ ਕਰਦੇ ਹਨ। ਔਰਤਾਂ ਨੂੰ ਚੂੜੀਆਂ ਪਵਾਉਣ ਲਈ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਅਤੇ ਹੱਥ ਗ਼ੈਰ ਮਰਦਾਂ ਦੇ ਹੱਥਾਂ ਵਿਚ ਦੇਣੇ ਪੈਂਦੇ ਹਨ। ਕੀ ਇਸ ਤਰਾਂ ਘਰ ਤੋਂ ਨਿਕਲ ਕੇ ਜਾਂ ਘਰ ਵਿਚ ਰਹਿ ਕੇ ਔਰਤਾਂ ਦਾ ਗੈਰ ਮਰਦਾਂ ਤੋਂ ਚੂੜੀ ਪਵਾਉਣਾ ਜ਼ਾਇਜ ਹੈ? ਇਸ ਸਵਾਲ ਦੇ ਜਵਾਬ ਵਿਚ ਦਾਰੂਲ ਉਲੂਮ ਦੇਵਬੰਦ ਦੇ ਮੁਫਤੀਆਂ ਨੇ ਕਿਹਾ ਸੀ ਕਿ ਗ਼ੈਰ ਮਹਰਮ ਮਰਦ ਦਾ ਅਜ਼ਨਬੀ ਔਰਤ ਨੂੰ ਚੂੜੀ ਪਵਾਉਣਾ ਨਾਜ਼ਾਇਜ ਅਤੇ ਗੁਨਾਹ ਹੈ,

ਜਿਸ ਨਾਲ ਖੂਨ ਦਾ ਰਿਸ਼ਤਾ ਹੋਵੇ, ਅਜਿਹੇ ਮਰਦਾਂ ਹੱਥੋਂ ਚੂੜੀ ਪਵਾਉਣ ਲਈ ਔਰਤਾਂ ਦੇ ਘਰ ਤੋਂ ਬਾਹਰ ਨਿਕਲਣ ਤੇ ਵੀ ਰੋਕ ਹੈ। ਦਰਅਸਲ ਇਸਲਾਮੀ ਸ਼ਰੀਅਤ ਅਨੁਸਾਰ ਕਿਸੀ ਮੁਸਲਮਾਨ ਔਰਤ ਨੂੰ ਹਰ ਉਸ ਮਰਦ ਤੋਂ ਪਰਦਾ ਕਰਨਾ ਹੁੰਦਾ ਹੈ ਜਿਸ ਨਾਲ ਉਸ ਦਾ ਖੂਨ ਦਾ ਰਿਸ਼ਤਾ ਨਾ ਹੋਵੇ। ਇਸ ਦਲੀਲ ਦੇ ਆਧਾਰ ਤੇ ਫਤਵਾ ਦੇਣ ਵਾਲੇ ਵਿਭਾਗ ਦਾਰੂਲ ਇਫਤਾ ਨੇ ਇਹ ਜਵਾਬ ਦਿਤਾ ਸੀ।