ਫੌਜ ਮੁਖੀ ਨੇ ਦੱਸਿਆ ਜੰਮੂ ਕਸ਼ਮੀਰ ਵਿਚ ਰੁਜ਼ਗਾਰ ਦੇਣ ਦਾ ਤਰੀਕਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ ਤੋਂ ਆਏ ਮੌਲਵੀ, ਗ੍ਰੰਥੀ ਅਤੇ ਪੰਡਤਾਂ ਨਾਲ ਕੀਤੀ ਮੁਲਾਕਾਤ

Army Chief Bipin Rawat

ਜੰਮੂ ਕਸ਼ਮੀਰ ਵਿਚ 5 ਅਗਸਤ ਦੇ ਬਾਅਦ ਬਦਲੇ ਹਲਾਤਾਂ ਤੋਂ ਬਾਅਦ ਹੌਲੀ-ਹੌਲੀ ਜਨਜੀਵਨ ਵਿਚ ਸੁਧਾਰ ਹੋ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੇ ਇੱਥੇ ਵੱਖ-ਵੱਖ ਲਗਾਈਆਂ ਗਈਆਂ ਪਾਬੰਦੀਆਂ ਹਟਾਉਣੀ ਸ਼ੁਰੂ ਕਰ ਦਿੱਤੀਆਂ ਹਨ। ਸੈਨਾ ਅਤੇ ਸੁਰੱਖਿਆ ਬਲ ਵੀ ਇਸ ਦਿਸ਼ਾ ਵਿਚ ਯਤਨ ਕਰ ਰਹੇ ਹਨ।

ਜਨਰਲ ਬਿਪਿਨ ਰਾਵਤ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਇਹ ਲੋਕ ਰਿਆਸੀ ਅਤੇ ਰਾਜੌਰੀ ਵਰਗੀ ਥਾਵਾਂ ਤੋਂ ਆਏ ਹਨ। ਇਹ ਥਾਵਾਂ ਵਿਚ ਜਾਂ ਤਾਂ ਅਤਿਵਾਦ ਖਤਮ ਹੋ ਗਿਆ ਹੈ ਜਾਂ ਫਿਰ ਬਹੁਤ ਘੱਟ ਅਤਿਵਾਦੀ ਬਚੇ ਹਨ। ਇੱਥੇ ਲੋਕ ਖੁਸ਼ ਹਨ। ਇਸ ਖੇਤਰ ਵਿਚ ਰੁਜ਼ਗਾਰ ਦੇ ਕਈ ਮੌਕੇ ਉਪਲੱਬਧ ਕਰਾਏ ਜਾ ਸਕਦੇ ਹਨ। ਇਹੋ ਜਿਹਾ ਹੀ ਅਸੀ ਉਨ੍ਹਾਂ ਨੂੰ ਕਿਹਾ ਸੀ ਕਿ ਅਸੀ ਤੁਹਾਨੂੰ ਰੁਜ਼ਗਾਰ ਦੇ ਮੌਕੇ ਉਪਲੱਬਧ ਕਰਾਵਾਂਗੇ।“

ਜਨਰਲ ਰਾਵਤ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਨੌਜਵਾਨਾਂ ਲਈ ਭਰਤੀ ਰੈਲੀ ਆਯੋਜਿਤ ਕਰਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਨੌਜਵਾਨ ਫੌਜ ਵਿਚ ਭਰਤੀ ਹੋ ਸਕਦੇ ਹਨ ਅਤੇ ਪੁਲਿਸ ਦੀ ਰੈਲੀ ਸਾਡੇ ਨਾਲ ਆਯੋਜਿਤ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਸਰਕਾਰ ਨੇ ਕਿਹਾ ਸੀ ਕਿ ਧਾਰਾ 370 ਦੇ ਹਟਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਰੁਜ਼ਗਾਰ ਦੇ ਵੱਡੇ ਮੌਕੇ ਉਪਲੱਬਧ ਹੋਣਗੇ।