7 ਨਵੰਬਰ ਨੂੰ ਗੁਜਰਾਤ ਤੱਟ ਨਾਲ ਟਕਰਾ ਸਕਦੈ ਤੂਫਾਨ 'ਮਹਾ', NDRF ਨੂੰ ਕੀਤਾ ਅਲਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਵਿਜੈ ਰੁਪਾਨੀ ਨੇ ਬੈਠਕ ਕਰ ਕੇ ਤਿਆਰੀਆਂ ਦਾ ਲਿਆ ਜਾਇਜਾ

STORM

ਗਾਂਧੀ ਨਗਰ: ਅਰਬ ਸਾਗਰ ਵਿਚੋਂ ਉੱਠੇ ਖਤਰਨਾਕ ਚੱਕਰਵਤੀ ਤੂਫਾਨ 'ਮਹਾ' ਦੇ ਕੱਲ ਤੋਂ ਗੁਜਰਾਤ ਦੇ ਵੱਲ ਵੱਧਣ ਅਤੇ 7 ਨਵੰਬਰ ਦੀ ਸਵੇਰ ਦੀਵ ਅਤੇ ਪੋਰਬੰਦਰ ਵਿਚ ਕਿਸੇ ਥਾਂ ਉੱਤੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਵਿਚ ਗੁਜਰਾਤ ਸਰਕਾਰ ਨੇ ਲੋਕਾਂ ਨੂੰ ਨਾ ਘਬਰਾਉਣ ਅਤੇ ਆਪਣੇ ਕੰਮ ਹਰ ਰੋਜ਼ ਦੀ ਤਰ੍ਹਾਂ ਕਰਨ ਦੀ ਬੇਨਤੀ ਕੀਤੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੁਜਰਾਤ ਪਹੁੰਚਣ ਤੋਂ ਪਹਿਲਾਂ ਚੱਕਰਵਾਤੀ ਤੂਫਾਨ 'ਮਹਾ' ਦੀ ਤਾਕਤ ਘੱਟ ਜਾਵੇਗੀ।

ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 7 ਨਵੰਬਰ ਤੋਂ ਪਹਿਲਾਂ ਦੇਵਭੂਮੀ-ਦਵਾਰਕਾ ਜਿਲ੍ਹੇ ਅਤੇ ਕੇਂਦਰ ਪ੍ਰਸਾਸ਼ਿਤ ਪ੍ਰਦੇਸ਼ ਦੀਪ ਦੇ ਖੇਤਰਾਂ ਵਿਚ ਗੁਜਰਾਤ ਤੱਟ ਉੱਤੇ ਚੱਕਰਵਤੀ ਤੂਫਾਨ  'ਮਹਾ' ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਸੰਭਾਵਨਾ ਜਤਾਈ ਹੈ ਕਿ ਸੱਤ ਨਵੰਬਰ ਤੋਂ ਪਹਿਲਾਂ ਹੀ 'ਮਹਾ' ਦਾ ਪ੍ਰਭਾਵ ਘੱਟ ਜਾਵੇਗਾ। ਸੂਬਾ ਸਰਕਾਰ ਨੇ NDRF ਦੀ 15 ਟੀਮਾਂ ਨੂੰ ਤਿਆਰ ਰੱਖਿਆ ਹੈ ਅਤੇ ਨੇਵੀ ਨੂੰ ਵੀ ਹਰ ਵੇਲੇ ਤਿਆਰ ਰਹਿਣ ਦੇ ਆਦੇਸ਼ ਦਿੱਤੇ ਹਨ।

ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸੋਮਵਾਰ ਨੂੰ ਬੈਠਕ ਕਰ ਤਿਆਰੀਆਂ ਦਾ ਜਾਇਜਾ ਲਿਆ। ਕੇਂਦਰੀ ਕੈਬਿਨੇਟ ਸੈਕਟਰੀ ਨੇ ਵੀ ਵੀਡੀਉ ਕਾਨਫਰੰਸ ਦੇ ਜਰੀਏ ਪ੍ਰਬੰਧਾਂ ਦੀ ਤਿਆਰੀਆਂ ਦਾ ਜਾਇਜਾ ਲਿਆ। ਮੌਸਮ ਵਿਭਾਗ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਚੱਕਰਵਤੀ ਤੂਫਾਨ 'ਮਹਾ' ਦਾ ਵੀਰਵਾਰ ਸਵੇਰੇ ਪੋਰਬੰਦਰ ਅਤੇ ਦੀਵ ਦੇ ਗੁਜਰਾਤ ਤੱਟ ਨਾਲ ਪਹੁੰਚਣ ਤੋਂ ਪਹਿਲਾਂ ਹੀ ਪ੍ਰਭਾਵ ਘੱਟ ਜਾਵੇਗਾ।