ਰੋਹਤਾਂਗ 'ਚ ਡੇਢ ਫੁੱਟ ਪਈ ਬਰਫ, ਸ਼ਿਮਲਾ ਸਮੇਤ 6 ਜਿਲ੍ਹਿਆਂ ਲਈ ਔਰੇਂਜ ਅਲਰਟ ਜਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ 'ਚ ਪਿਛਲੇ ਪੰਜ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਸੋਮਵਾਰ ਨੂੰ ਰੋਹਤਾਂਗ 'ਚ ਡੇਢ ਫੁੱਟ ਤਕ ਬਰਫ ਪਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਤਿੰਨ ..

Shimla Snowfall

ਸ਼ਿਮਲਾ : ਹਿਮਾਚਲ 'ਚ ਪਿਛਲੇ ਪੰਜ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਹੈ। ਸੋਮਵਾਰ ਨੂੰ ਰੋਹਤਾਂਗ 'ਚ ਡੇਢ ਫੁੱਟ ਤਕ ਬਰਫ ਪਈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਤਿੰਨ ਦਿਨਾਂ 'ਚ ਹੋਰ ਬਰਫਬਾਰੀ ਹੋ ਸਕਦੀ ਹੈ। ਸੱਤ ਨਵੰਬਰ ਨੂੰ ਪੂਰੇ ਸੂਬੇ 'ਚ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ। ਸ਼ਿਮਲਾ, ਮੰਡੀ, ਕੁਲੂ, ਚੰਬਾ, ਸੋਲਨ ਤੇ ਸਿਰਮੌਰ ‘ਚ 115 ਮਿਮੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੰਡੀ, ਊਨਾ, ਬਿਲਾਸਪੁਰ, ਹਮੀਰਪੁਰ ਤੇ ਕਾਂਗੜਾ 'ਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੋਮਵਾਰ ਨੂੰ ਲਾਹੌਲ ਸਪਿਤੀ ਦੀ ਉੱਚੀਆਂ ਪਹਾੜੀਆਂ ਤੇ ਰੋਹਤਾਂਗ ਦਰੇ 'ਚ ਤਾਜ਼ਾ ਹਿਮਪਾਤ ਹੋਇਆ ਹੈ ਜਿਸ ਨਾਲ ਤਾਪਮਾਨ 'ਚ ਡਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਰੋਹਤਾਂਗ ਦਰੇ 'ਚ ਡੇਢ ਫੁੱਟ ਤਕ ਬਰਫਬਾਰੀ ਨਾਲ ਲਾਹੌਲ ਘਾਟੀ ਨਾਲ ਮਨਾਲੀ ਦਾ ਸੰਪਰਕ ਟੁੱਟ ਗਿਆ ਹੈ।

ਰੋਹਤਾਂਗ ਦਰੇ ਦੋਵਾਂ ਪਾਸੇ ਸੈਂਕੜਾ ਵਾਹਨ ਫਸੇ ਹੋਏ ਹਨ। ਇਸ ਦੇ ਨਾਲ ਹੀ ਬਾਰਾਲਾਚਾ ਦਰੇ ਸਣੇ ਸ਼ਿੰਕੁਲਾ ਦਰੇ 'ਚ ਇੱਕ ਤੋਂ ਡੇਢ ਫੁਟ ਤਕ ਬਰਫਬਾਰੀ ਹੋਈ ਹੈ ਜਿਸ ਨਾਲ ਲੇਹ ਰਸਤਾ ਬੰਦ ਹੋ ਗਿਆ ਹੈ ਤੇ ਜਾਂਸਕਰ ਘਾਟੀ ਦਾ ਵੀ ਕੇਲਾਂਗ ਨਾਲ ਸੰਪਰਕ ਟੁੱਟ ਗਿਆ ਹੈ। ਬੀਆਰਓ ਨੇ ਦਰੇ ਦੇ ਦੋਵਾਂ ਪਾਸੇ ਸੜਕ ਬਹਾਲੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮਨਾਲੀ ਵੱਲੋਂ ਮਢੀ ਤੋਂ ਜਦਕਿ ਲਾਹੁਲ ਵੱਲੋਂ ਕੋਕਸਰ ਨਾਲ ਸੜਕ ਬਹਾਲੀ ਸ਼ੁਰੂ ਕਰ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।