ਦਿੱਲੀ 'ਚ ਇਸ ਵਾਰ ਵੀ ਦੀਵਾਲੀ 'ਤੇ ਨਹੀਂ ਚੱਲਣਗੇ ਪਟਾਕੇ , ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਾਲ ਵੀ ਅਸੀਂ ਇਕੱਠੇ ਦੀਵਾਲੀ ਮਨਾਵਾਂਗੇ ਪਰ ਪਟਾਕੇ ਨਹੀਂ ਸਾੜਾਂਗੇ

Don't burst crackers this Diwali; join me for Lakshmi Puja- kejriwal

ਨਵੀਂ ਦਿੱਲੀ - ਦੀਵਾਲੀ 'ਤੇ ਪਟਾਕੇ ਸਾੜਨ ਦੀ ਇਸ ਵਾਰ ਦਿੱਲੀ 'ਚ ਮਨਜ਼ੂਰੀ ਨਹੀਂ ਹੋਵੇਗੀ। ਰਾਜਧਾਨੀ ਵਿਚ ਕੋਰੋਨਾ ਅਤੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੂਰੀ ਦਿੱਲੀ ਦੇ ਦੋ ਕਰੋੜ ਲੋਕ ਮਿਲ ਕੇ ਦੀਵਾਲੀ ਮਨਾਉਣਗੇ। ਉਨ੍ਹਾਂ ਕਿਹਾ, ‘ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਦੀਵਾਲੀ’ ਤੇ ਪਟਾਕੇ ਨਾ ਸਾੜਨ ਦਾ ਸੰਕਲਪ ਲਿਆ ਸੀ ਤੇ ਦਿੱਲੀ ਦੇ ਦਿਲ ਕਨਾਟ ਪਲੇਸ ਵਿਚ ਇਕਜੁੱਟ ਦੀਵਾਲੀ ਦੀਆਂ ਖੁਸ਼ੀਆਂ ਵੰਡੀਆਂ ਸੀ। ਇਸੇ ਤਰ੍ਹਾਂ ਇਸ ਸਾਲ ਵੀ ਅਸੀਂ ਇਕੱਠੇ ਦੀਵਾਲੀ ਮਨਾਵਾਂਗੇ ਪਰ ਪਟਾਕੇ ਨਹੀਂ ਸਾੜਾਂਗੇ।

ਦਿੱਲੀ ਵਿਚ ਹਵਾ ਪ੍ਰਦੂਸ਼ਣ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ,' ਅਸੀਂ ਦੇਖ ਰਹੇ ਹਾਂ ਕਿ ਅਸਮਾਨ ਧੂੰਏਂ ਨਾਲ ਭਰਿਆ ਹੋਇਆ ਹੈ ਅਤੇ ਇਸ ਕਾਰਨ ਕੋਰੋਨਾ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਪਿਛਲੀ ਵਾਰ ਵੀ ਅਸੀਂ ਦੀਵਾਲੀ ਦੇ ਸਮੇਂ ਪਟਾਕੇ ਨਾ ਸਾੜਨ ਦੀ ਸਹੁੰ ਖਾਧਈ ਸੀ। ਦੀਵਾਲੀ 'ਤੇ ਅਸੀਂ ਸਭ ਲੋਕਾਂ ਨੇ ਕਨਾਟ ਪਲੇਸ ਦੇ ਅੰਦਰ ਸਾਰੀ ਦਿੱਲੀ ਦੇ ਲੋਕਾਂ ਨੇ ਮਿਲ ਕੇ ਦੀਵਾਲੀ ਮਨਾਈ ਸੀ ਤੇ ਅਸੀਂ ਉੱਥੇ ਲਾਈਟ ਸ਼ੋਅ ਵੀ ਰੱਖਿਆ ਸੀ ਤੇ ਤੁਸੀਂ ਸਭ ਲੋਕ ਕਨਾਟ ਪਲੇਸ ਆਏ ਸੀ।

ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਪਿਛਲੇ ਸਾਲ ਅਸੀਂ ਪਟਾਕੇ ਨਹੀਂ ਚਲਾਏ ਸੀ ਉਸੇ ਤਰ੍ਹਾਂ ਇਸ ਵਾਰ ਵੀ ਅਸੀਂ ਬਿਨ੍ਹਾਂ ਪਟਾਕਿਆਂ ਦੇ ਦੀਵਾਲੀ ਮਨਾਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਦੀਵਾਲੀ ਵਾਲੇ ਦਿਨ ਲਕਸ਼ਮੀਪੁਜਨ ਦਾ ਸ਼ੁਭ ਸਮਾਂ ਸ਼ਾਮ 7.39 ਵਜੇ ਹੈ। ਉਨ੍ਹਾਂ ਕਿਹਾ ਕਿ 14 ਨੂੰ ਸ਼ਾਮ 7.39 ਵਜੇ ਅਸੀਂ ਫਿਰ ਕਨਾਟ ਪਲੇਸ ਵਿਚ ਇਕੱਠੇ ਹੋਵਾਂਗੇ। ਉਥੇ ਇਕ ਜਗ੍ਹਾ 'ਤੇ ਲਕਸ਼ਮੀ ਦੀ ਪੂਜਾ ਹੋਵੇਗੀ। ਕੁਝ ਟੀਵੀ ਚੈਨਲ ਇਸ ਦਾ ਸਿੱਧਾ ਪ੍ਰਸਾਰਣ ਵੀ ਕਰਨਗੇ। ਕੇਜਰੀਵਾਲ ਨੇ ਕਿਹਾ, ‘ਪੰਡਿਤ ਜੀ ਮੰਤਰਾਂ ਦਾ ਜਾਪ ਕਰਨਗੇ ਅਤੇ ਤੁਸੀਂ ਲੋਕ ਆਪਣੇ ਘਰਾਂ ਵਿਚ ਲਕਸ਼ਮੀ ਦੀ ਪੂਜਾ ਕਰੋਗੇ। ਜਦੋਂ ਦਿੱਲੀ ਦੇ ਦੋ ਕਰੋੜ ਲੋਕ ਇਕੱਠੇ ਲਕਸ਼ਮੀਪੂਜਾ ਕਰਦੇ ਹਨ, ਤਾਂ ਇੱਕ ਵੱਖਰਾ ਨਜ਼ਾਰਾ ਹੋਵੇਗਾ।