ਕੰਟੇਨਰ ਨਾਲ ਟਕਰਾਉਣ ਤੋਂ ਬਾਅਦ ਬੱਸ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਭੈਣ-ਭਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਈ ਲੋਕ ਗੰਭੀਰ ਜ਼ਖਮੀ

photo

 

ਗੁਨਾ : ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਇੱਕ ਮਿੰਨੀ ਬੱਸ ਦੇ ਸੜਕ ਕਿਨਾਰੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ। ਜਿਸ  ਕਾਰਨ ਵੱਡਾ ਹਾਦਸਾ ਵਾਪਰ ਗਿਆ। ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਭੈਣ-ਭਰਾ ਸਮੇਤ ਤਿੰਨ ਲੋਕ ਜ਼ਿੰਦਾ ਸੜ ਗਏ। ਇਸ ਹਾਦਸੇ 'ਚ ਚਾਰ ਹੋਰ ਲੋਕ ਜ਼ਖਮੀ ਵੀ ਹੋਏ ਹਨ।

 

 

ਜਾਣਕਾਰੀ ਮੁਤਾਬਕ ਇੰਦੌਰ ਤੋਂ ਮਥੁਰਾ ਦਰਸ਼ਨ ਲਈ ਮਿੰਨੀ ਬੱਸ 'ਚ 28 ਲੋਕ ਸਵਾਰ ਸਨ। ਇਸੇ ਦੌਰਾਨ ਚਚੌਦਾ ਦੇ ਬਰਖੇੜਾ ਨੇੜੇ ਮਿੰਨੀ ਬੱਸ ਸਾਈਡ ’ਤੇ ਖੜ੍ਹੇ ਕੰਟੇਨਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਦੇ ਹੀ ਬੱਸ ਵਿੱਚ ਹਫੜਾ-ਦਫੜੀ ਮੱਚ ਗਈ। ਇਸ 'ਚ ਤਿੰਨ ਲੋਕ ਜ਼ਿੰਦਾ ਸੜ ਗਏ। ਮਰਨ ਵਾਲਿਆਂ ਵਿੱਚ ਇੱਕ 13 ਸਾਲਾ ਲੜਕੀ ਵੀ ਸ਼ਾਮਲ ਹੈ। 

 

 

ਐਸਡੀਓਪੀ ਮੁਨੀਸ਼ ਰਾਜੋਰੀਆ ਨੇ ਦੱਸਿਆ ਕਿ ਇੰਦੌਰ ਦੇ ਕੁਝ ਪਰਿਵਾਰ ਗੋਵਰਧਨ ਪੂਜਾ 'ਤੇ ਮਥੁਰਾ ਜਾ ਰਹੇ ਸਨ। ਸਵੇਰੇ 5 ਤੋਂ 6 ਵਜੇ ਦੇ ਦਰਮਿਆਨ ਚਚੌਦਾ ਦੇ ਬਰਖੇੜਾ ਕੋਲ ਇੱਕ ਕੰਟੇਨਰ ਸੜਕ ਕਿਨਾਰੇ ਖੜ੍ਹਾ ਸੀ। ਟਰੈਵਲਰ ਬੱਸ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਬੱਸ ਨੂੰ ਧਮਾਕੇ ਨਾਲ ਅੱਗ ਲੱਗ ਗਈ।

ਸਾਰੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਿੰਨ ਲੋਕ ਇਸ ਵਿੱਚ ਫਸ ਗਏ ਅਤੇ ਬਾਹਰ ਨਹੀਂ ਨਿਕਲ ਸਕੇ। ਹਾਦਸੇ ਤੋਂ ਬਾਅਦ ਮੌਕੇ 'ਤੇ ਰੌਲਾ ਪੈ ਗਿਆ। ਜ਼ਖਮੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਫਿਲਹਾਲ ਪ੍ਰਸ਼ਾਸਨ ਨੇ ਹਾਦਸੇ ਤੋਂ ਬਾਅਦ ਜਾਂਚ ਦੇ ਹੁਕਮ ਦਿੱਤੇ ਹਨ।