ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਊਨਾ ਪੁਲਿਸ ਦੀ ਕਾਮਯਾਬੀ, ਬਰਾਮਦ ਕੀਤਾ 24 ਕਰੋੜ ਦਾ ਸੋਨਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਗੱਡੀ 'ਚ ਸੋਨਾ ਲਿਆਉਣ ਵਾਲੇ ਵਿਅਕਤੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ।  

Before the Himachal Vidhan Sabha elections, the success of the Una Police, gold worth 24 crores was recovered

 

ਊਨਾ - ਹਿਮਾਚਲ ਪ੍ਰਦੇਸ਼ 'ਚ 12 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਤੋਂ ਪਹਿਲਾਂ ਊਨਾ ਜ਼ਿਲ੍ਹਾ ਪੁਲਿਸ ਨੇ ਨਿਯਮਿਤ ਜਾਂਚ ਦੌਰਾਨ ਇਕ ਸ਼ੱਕੀ ਵਾਹਨ ਨੂੰ ਰੋਕਿਆ, ਜਿਸ 'ਚੋਂ 54.59 ਕਿਲੋਗ੍ਰਾਮ ਸ਼ੁੱਧ ਸੋਨੇ ਦੀਆਂ ਇੱਟਾਂ ਤੋਂ ਇਲਾਵਾ 6.7 ਕਿਲੋਗ੍ਰਾਮ ਕੀਮਤੀ ਧਾਤੂ ਬਰਾਮਦ ਕੀਤੀ  ਗਈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਸੁਪਰਡੈਂਟ ਅਰਿਜੀਤ ਸੇਨ ਠਾਕੁਰ ਨੇ ਕਿਹਾ, ਜ਼ਿਲ੍ਹੇ ਦੇ ਜਵਾਰ ਅਤੇ ਨੇਹਰੀਆਨ ਪਿੰਡਾਂ ਦਰਮਿਆਨ ਸ਼ੁੱਕਰਵਾਰ ਦੇਰ ਰਾਤ ਜਾਂਚ ਦੌਰਾਨ ਇਕ ਵਾਹਨ ਰੋਕਿਆ, ਜਿਸ 'ਚੋਂ 54.59 ਕਿਲੋਗ੍ਰਾਮ ਸ਼ੁੱਧ ਸੋਨੇ ਦੀਆਂ ਇੱਟਾਂ ਅਤੇ 6.7 ਕਿਲੋਗ੍ਰਾਮ ਕੀਮਤੀ ਧਾਤੂ ਜ਼ਬਤ ਕੀਤੀ ਹੈ ਅਤੇ ਵਾਹਨ ਨੂੰ ਵੀ ਬਰਾਮਦ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਬਰਾਮਦ ਸੋਨਾ ਅੱਗੇ ਦੀ ਕਾਰਵਾਈ ਲਈ ਆਬਕਾਰੀ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ।  ਠਾਕੁਰ ਨੇ ਦੱਸਿਆ ਕਿ ਸੋਨਾ ਅਤੇ ਕੀਮਤੀ ਧਾਤੂਆਂ ਨੂੰ ਹਮੀਰਪੁਰ ਜ਼ਿਲ੍ਹੇ ਦੇ ਨਾਦੌਨ ਕਸਬੇ 'ਚ ਇਕ ਰਿਫ਼ਾਇਨਰੀ ਫੈਕਟਰੀ ਲਿਜਾਇਆ ਜਾ ਰਿਹਾ ਸੀ। ਸੂਤਰਾਂ ਅਨੁਸਾਰ, ਸੋਨਾ ਪੇਰੂ ਅਤੇ ਤੰਜਾਨੀਆ ਦੇਸ਼ ਤੋਂ ਨਾਦੌਨ ਲਈ ਗੈਰ-ਕਾਨੂੰਨੀ ਤਰੀਕੇ ਤੋਂ ਲਿਜਾਇਆ ਜਾ ਰਿਹਾ ਸੀ। ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਗੱਡੀ 'ਚ ਸੋਨਾ ਲਿਆਉਣ ਵਾਲੇ ਵਿਅਕਤੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ।