ਚੰਡੀਗੜ੍ਹ ਹੋਰਸ ਸ਼ੋਅ: ਸਾਢੇ 3 ਸਾਲਾ ਸਮਰੀਨ ਕੌਰ ਨੇ ਜਿੱਤਿਆ Youngest Rider ਦਾ ਖ਼ਿਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਰੀਨ ਦੀ ਭੈਣ ਸਾਢੇ 7 ਸਾਲਾ ਸਹਿਜਪ੍ਰੀਤ ਕੌਰ ਵੀ ਘੋੜਸਵਾਰੀ ਕਰਦੀ ਹੈ। ਦੋਵੇਂ ਭੈਣਾਂ ਚੰਡੀਗੜ੍ਹ ਹਾਰਸ ਸ਼ੋਅ ਵਿਚ ਹਿੱਸਾ ਲੈ ਰਹੀਆਂ ਹਨ।

Samreen Kaur won the Youngest Rider title in Chandigarh Air Show

 

ਚੰਡੀਗੜ੍ਹ: ਸਾਢੇ 3 ਸਾਲਾ ਸਮਰੀਨ ਕੌਰ ਨੇ ਚੰਡੀਗੜ੍ਹ ਹੋਰਸ ਸ਼ੋਅ ਵਿਚ ਯੰਗੈਸਟ ਰਾਈਡਰ ਦਾ ਖਿਤਾਬ ਜਿੱਤਿਆ ਹੈ। ਉਸ ਨੇ ਆਪਣੀ ਘੋੜੀ ਲੀਜ਼ਾ ਨਾਲ ਇਸ ਸ਼ੋਅ ਵਿਚ ਹਿੱਸਾ ਲਿਆ। ਉਸ ਨੇ ਜਿਮਖਾਨਾ ਈਵੈਂਟ ਵਿਚ ਦਾਖ਼ਲ ਹੋ ਕੇ ਈਵੈਂਟ ਨੂੰ ਪੂਰਾ ਕੀਤਾ। ਸਮਰੀਨ ਦੀ ਭੈਣ ਸਾਢੇ 7 ਸਾਲਾ ਸਹਿਜਪ੍ਰੀਤ ਕੌਰ ਵੀ ਘੋੜਸਵਾਰੀ ਕਰਦੀ ਹੈ। ਦੋਵੇਂ ਭੈਣਾਂ ਚੰਡੀਗੜ੍ਹ ਹਾਰਸ ਸ਼ੋਅ ਵਿਚ ਹਿੱਸਾ ਲੈ ਰਹੀਆਂ ਹਨ।

ਸਹਿਜਦੀਪ ਕੌਰ ਲਰਨਿੰਗ ਪਾਥ ਸਕੂਲ ਮੁਹਾਲੀ ਵਿਚ ਤੀਜੀ ਜਮਾਤ ਦੀ ਵਿਦਿਆਰਥਣ ਹੈ। ਜਦਕਿ ਸਮਰੀਨ ਕੌਰ ਸਟੈਪਿੰਗ ਸਟੋਨ ਵਿਖੇ ਨਰਸਰੀ ਵਿਚ ਪੜ੍ਹਦੀ ਹੈ।ਇਹਨਾਂ ਘੋੜਸਵਾਰ ਧੀਆਂ ਦੇ ਪਿਤਾ ਮਨਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਉਹਨਾਂ ਨੂੰ ਵੀ ਬਚਪਨ ਤੋਂ ਘੋੜਸਵਾਰੀ ਦਾ ਸ਼ੌਕ ਸੀ। ਉਹਨਾਂ ਦੇ ਕਾਲਜ ਦੇ ਜੂਨੀਅਰ ਬਲਜਿੰਦਰ ਸਿੰਘ ਦੇ ਪਿਤਾ ਸੇਵਾਮੁਕਤ ਕੈਪਟਨ ਪਲਵਿੰਦਰ ਸਿੰਘ ਨੇ ਮੁਹਾਲੀ ਵਿਚ ਇਕ ਘੋੜਸਵਾਰ ਕੋਚਿੰਗ ਅਕੈਡਮੀ ਖੋਲ੍ਹੀ।

ਕੈਪਟਨ ਪਲਵਿੰਦਰ ਸਿੰਘ ਘੋੜ ਸਵਾਰੀ ਵਿਚ ਦੋ ਵਾਰ ਏਸ਼ੀਅਨ ਮੈਡਲ ਜੇਤੂ ਹਨ। ਮਨਦੀਪ ਸਿੰਘ ਨੇ ਦੱਸਿਆ ਕਿ ਮੇਰੀਆਂ ਦੋ ਧੀਆਂ ਵੀ ਮੇਰੇ ਨਾਲ ਕੋਚਿੰਗ ਸੈਂਟਰ ਜਾਣ ਲੱਗੀਆਂ। ਹੌਲੀ-ਹੌਲੀ ਉਹ ਸਵਾਰੀ ਕਰਨ ਲੱਗੀਆਂ। ਧੀਆਂ ਦਾ ਮੋਹ ਇੰਨਾ ਵਧ ਗਿਆ ਕਿ ਉਹਨਾਂ ਨੇ ਆਪਣੇ ਲਈ ਘੋੜਾ ਖਰੀਦਣ ਦੀ ਜ਼ਿੱਦ ਕੀਤੀ। ਧੀਆਂ ਦੇ ਸ਼ੌਕ ਨੂੰ ਦੇਖਦਿਆਂ ਹੁਣ ਉਹਨਾਂ ਕੋਲ ਕੁੱਲ ਪੰਜ ਘੋੜੇ ਹਨ।