Haryana News: ਛੱਠ ਪੂਜਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਘੱਗਰ ਨਦੀ ਦਾ ਪਾਣੀ ਪ੍ਰਦੂਸ਼ਣ ਮੁਕਤ ਰੱਖਣ ਦੀ ਮੰਗ
ਅੰਬਾਲਾ ਨੇੜੇ ਲਗਦੀ ਘੱਗਰ ਨਦੀ ਦਾ ਪਾਈ ਹੋਇਆ ਪ੍ਰਦੂਸ਼ਿਤ
Haryana News: ਹਰ ਸਾਲ ਦੀਵਾਲੀ ਤੋਂ 8 ਦਿਨ ਬਾਅਦ ਛੱਠ ਪੂਜਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੰਬਾਲਾ 'ਚ ਇਸ ਵਾਰ ਔਰਤਾਂ ਪ੍ਰਦੂਸ਼ਣ ਨਾਲ ਭਰੇ ਘੱਗਰ ਨਦੀ ਦੇ ਪਾਣੀ 'ਚ ਖੜ੍ਹ ਕੇ ਛੱਠ ਪੂਜਾ ਕਰਨਗੀਆਂ। ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਲੋਕ ਛੱਠ ਪੂਜਾ ਲਈ ਘੱਗਰ ਨਦੀ ਉੱਤੇ ਆਉਂਦੇ ਹਨ। ਪਰ ਗੰਦਗੀ ਅਤੇ ਪ੍ਰਦੂਸ਼ਣ ਨਾਲ ਭਰੇ ਪਾਣੀ ਦੇ ਵਿਚਕਾਰ ਪੂਜਾ ਕਰਨ ਵਾਲੀਆਂ ਔਰਤਾਂ ਦੇ ਬੀਮਾਰ ਹੋਣ ਦਾ ਵੀ ਡਰ ਹੈ।
ਇਲਾਕਾ ਵਾਸੀ ਨੇ ਦੱਸਿਆ ਕਿ 7 ਤਰੀਕ ਦੀ ਸ਼ਾਮ ਨੂੰ ਔਰਤਾਂ ਪਾਣੀ ਵਿੱਚ ਖੜ੍ਹ ਕੇ ਭਗਵਾਨ ਸੂਰਜ ਨੂੰ ਜਲ ਚੜ੍ਹਾਉਣਗੀਆਂ। ਪਰ ਇਸ ਵਾਰ ਅੰਬਾਲਾ ਨੇੜੇ ਘੱਗਰ ਨਦੀ ਦੀ ਹਾਲਤ ਅਜਿਹੀ ਹੈ ਕਿ ਜੇਕਰ ਔਰਤਾਂ ਨਦੀ ਵਿੱਚ ਖੜ੍ਹ ਕੇ ਪੂਜਾ ਕਰਦੀਆਂ ਹਨ ਤਾਂ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਦਾ ਡਰ ਹੈ। ਘੱਗਰ ਨਦੀ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਗੰਦਗੀ ਦਾ ਭੰਡਾਰ ਦਿਖਾਈ ਦਿੰਦਾ ਹੈ।
ਇਸ ਸਬੰਧੀ ਜਦੋਂ ਛੱਠ ਕਮੇਟੀ ਮੈਂਬਰ ਸ਼ਿਵ ਕੁਮਾਰ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਨ੍ਹਾਂ ਕਿਹਾ ਕਿ ਹਰ ਸਾਲ ਅਜਿਹੀ ਹੀ ਸਥਿਤੀ ਰਹਿੰਦੀ ਹੈ।ਪਾਣੀ ਗੰਦਾ ਹੋਣ ਕਾਰਨ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਇੱਥੇ 7 ਤੋਂ 8 ਹਜ਼ਾਰ ਦੇ ਕਰੀਬ ਲੋਕ ਹਰ ਸਾਲ ਆਉਂਦੇ ਹਨ।