ਪਿੰਡ 'ਚ ਵੜੇ ਭਾਲੂ ਨੂੰ ਲੋਕਾਂ ਨੇ ਤਰਕੀਬ ਲਾ ਕੇ ਫੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛਤੀਸਗੜ੍ਹ 'ਚ ਪਿਛਲੇ ਕਈ ਦਿਨਾਂ ਤੋਂ ਭਾਲੂ ਅਤਿਵਾਦ ਮਚਾ ਰਹੇ ਹਨ।ਦੱਸ ਦਈਏ ਕਿ ਇਹ ਦੋਵੇਂ ਭਾਲੂ ਰਾਤ ਹੁੰਦੇ ਹੀ ਪੂਰੇ ਸ਼ਹਿਰ 'ਚ ਏਧਰ-ਉੱਧਰ ਘੁੰਮਦੇ

City under terror of bear

ਛਤੀਸਗੜ੍ਹ (ਭਾਸ਼ਾ): ਛਤੀਸਗੜ੍ਹ 'ਚ ਪਿਛਲੇ ਕਈ ਦਿਨਾਂ ਤੋਂ ਭਾਲੂ ਅਤਿਵਾਦ ਮਚਾ ਰਹੇ ਹਨ।ਦੱਸ ਦਈਏ ਕਿ ਇਹ ਦੋਵੇਂ ਭਾਲੂ ਰਾਤ ਹੁੰਦੇ ਹੀ ਪੂਰੇ ਸ਼ਹਿਰ 'ਚ ਏਧਰ-ਉੱਧਰ ਘੁੰਮਦੇ ਸਨ। ਜਿਸ ਦੇ ਚਲਦਿਆਂ ਭਾਲੂ ਦਾ ਖੌਫ ਕਾਫ਼ੀ ਵੱਧ ਗਿਆ ਸੀ। ਪਿਛਲੇ ਦਿਨੀ ਭਾਲੂ ਨੇ ਇੱਥੇ ਹਮਲਾ ਕਰ ਭਾਜਪਾ ਨੇਤਾ ਸਹਿਤ ਤਿੰਨ ਲੋਕਾਂ ਨੂੰ ਜ਼ਖ਼ਮੀ ਕਰ ਦਿਤਾ ਸੀ।ਸ਼ਹਿਰ 'ਚ ਅਜ਼ਾਦ ਘੁੱਮ ਰਹੇ ਦੋਵੇਂ ਭਾਲੂਆਂ ਕਈ ਤਸਵੀਰਾਂ ਸੀਸੀਟੀਵੀ ਕੈਮਰਿਆਂ 'ਚ ਕੈਦ ਵੀ ਹੋਈ ਸੀ।

ਇਸ ਵਿਚ ਸ਼ਹਿਰ ਦੇ ਨਾਲ ਲਗਦੇ ਦਸਪੁਰ ਪਿੰਡ ਦੇ ਲੋਕਾਂ ਨੂੰ ਪਤਾ ਚਲਿਆ ਕਿ ਇੱਥੇ ਸਥਿਤ ਰਾਇਸ ਮੀਲ ਦੇ ਗੁਦਾਮ ਵਿਚ ਰੋਜਾਨਾ ਭਾਲੂ ਜਾਂਦੇ ਹਨ ਅਤੇ ਚਾਵਲ ਦੀ ਕਨਕੀ ਖਾਂਦੇ ਹਨ। ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਅਜਿਹੀ ਯੋਜਨਾ ਬਣਾਈ ਕਿ ਭਾਲੂ ਪਿੰਜਰੇ ਵਿਚ ਕੈਦ ਹੋ ਗਿਆ। ਦੱਸ ਦਈਏ ਕਿ ਕਾਂਕੇਰ ਜ਼ਿਲ੍ਹਾ ਮੁੱਖ ਦਫਤਰ ਤੋਂ 5 ਕਿਲੋਮੀਟਰ ਦੂਰ ਪਿੰਡ ਦਸਪੁਰ ਦੇ ਰਾਇਸ ਮਿਲ ਵਿਚ ਭਾਲੂ ਨੂੰ ਕੈਦ ਕਰਨ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਸੀਸੀਟੀਵੀ ਕੈਮਰੇ

ਦੀ ਫੂਟੇਜ ਦੇਂਖੀਂ ਅਤੇ ਫਿਰ ਤੈਅ ਕੀਤਾ ਕਿ ਰਾਤ ਵਿਚ ਉੱਥੇ ਪਹਿਰੇਦਾਰੀ ਕਰਨਗੇ ਅਤੇ ਜਿਵੇਂ ਹੀ ਭਾਲੂ ਗੁਦਾਮ ਦੇ ਅੰਦਰ ਦਾਖਲ ਹੋਵੇਗਾ ਉਦੋਂ ਬਾਹਰ ਤੋਂ ਦਰਵਾਜਾ ਬੰਦ ਕਰ ਦਵਾਂਗੇ।  ਰਾਇਸ ਮੀਲ ਦੇ ਕਰਮਚਾਰੀਆਂ ਦੇ ਨਾਲ ਪਿੰਡ ਵਾਸੀਆ ਨੇ ਮੌਕੇ 'ਤੇ ਭਾਲੂ ਦਾ ਇੰਤਜਾਰ ਕੀਤਾ ਜਿਸ ਤੋਂ ਬਾਅਦ ਦੋਵੇਂ ਭਾਲੂ ਗੁਦਾਮ ਦੇ ਅੰਦਰ ਦਾਖਲ ਹੋਏ।

ਉੱਥੇ ਪਹੁੰਚ ਕੇ ਰਾਇਸ ਮੀਲ ਦੇ ਇਕ ਕਰਮਚਾਰੀ ਨੇ ਗੁਦਾਮ ਦਾ ਦਰਵਾਜਾ ਅੰਦਰ ਤੋਂ ਬੰਦ ਕਰ ਦਿਤਾ। ਇਜ ਤੋਂ ਬਾਅਦ ਜੰਗਲ ਵਿਭਾਗ ਦੀ ਟੀਮ ਅਤੇ ਪੁਲਿਸ ਨੂੰ ਇਸਦੀ ਸੂਚਨਾ ਦਿਤੀ ਗਈ। ਦੂਜੇ ਪਾਸੇ ਮੌਕੇ 'ਤੇ ਪਿੰਜਰਾ ਲੈ ਕੇ ਪਹੁੰਚੀ ਜੰਗਲ ਵਿਭਾਗ ਦੀ ਟੀਮ ਨੇ ਦੋਵੇਂ ਭਾਲੂਆਂ ਨੂੰ ਪਿੰਜਰੇ ਵਿਚ ਕੈਦ ਕਰ ਲਿਆ ਅਤੇ ਹੁਣ ਦੋਵੇਂ ਭਾਲੂਆਂ ਨੂੰ ਬਹੁਤ ਦੂਰ ਜੰਗਲ ਵਿਚ ਛੱਡਣ ਦੀ ਤਿਆਰੀ ਹੋ ਰਹੀ ਹੈ।