ਲਸ਼ਕਰ ਦੇ ਚਾਰ ਅਤਿਵਾਦੀਆਂ ਦੀ ਭਾਰਤ ਵਿਚ ਘੁਸਪੈਠ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀ ਸੰਗਠਨ ਲਸ਼ਕਰ - ਏ - ਤੋਇਬਾ ਨੇ ਇਕ ਵਾਰ ਫਿਰ ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਰਚੀ ਹੈ। ਲਸ਼ਕਰ ਨੇ ਅਪਣੇ ਚਾਰ ਅਤਿਵਾਦੀਆਂ ਨੂੰ

Terrorists Entered

ਮੁਜੱਫਰਨਗਰ (ਭਾਸ਼ਾ) : ਅਤਿਵਾਦੀ ਸੰਗਠਨ ਲਸ਼ਕਰ - ਏ - ਤੋਇਬਾ ਨੇ ਇਕ ਵਾਰ ਫਿਰ ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਰਚੀ ਹੈ। ਲਸ਼ਕਰ ਨੇ ਅਪਣੇ ਚਾਰ ਅਤਿਵਾਦੀਆਂ ਨੂੰ ਨੇਪਾਲ ਦੇ ਕਠਮੰਡੂ ਤੋਂ ਰੂਪਡੀਹਾ ਬਾਰਡਰ ਹੁੰਦੇ ਹੋਏ ਭਾਰਤ ਵਿਚ ਦਾਖਿਲ ਕਰਵਾਇਆ ਹੈ। ਲਸ਼ਕਰ ਦੇ ਇਨ੍ਹਾਂ ਚਾਰ ਅਤਿਵਾਦੀਆਂ ਦੇ ਨਿਸ਼ਾਨੇ ’ਤੇ ਦੇਸ਼ ਦੇ ਚਾਰ ਸ਼ਹਿਰ ਹਨ।

ਇਨ੍ਹਾਂ ਨੇ ਰਾਜਧਾਨੀ ਦਿੱਲੀ ਤੋਂ ਬਿਨਾ ਮੁੰਬਈ, ਹੈਦਰਾਬਾਦ ਅਤੇ ਯੂਪੀ ਦੇ ਇਕ ਸ਼ਹਿਰ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਕੀਤੀ ਹੈ। ਅਤਿਵਾਦੀਆਂ ਦੇ ਭਾਰਤ ਦੀ ਹੱਦ ਵਿਚ ਵੜ੍ਹਣ ਤੋਂ ਬਾਅਦ ਖ਼ੂਫੀਆ ਵਿਭਾਗ ਨੇ ਪੂਰੇ ਦੇਸ਼ ਵਿਚ ਅਲਰਟ ਜਾਰੀ ਕਰ ਦਿੱਤਾ ਹੈ। ਵਿਭਾਗ ਨੇ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਇਨ੍ਹਾਂ ਅਤਿਵਾਦੀਆਂ ਵਿਚੋਂ ਦੋ ਮਕਸੂਦ ਖ਼ਾਨ ਅਤੇ ਮੌਲਾਨਾ ਜੱਬਾਰ ਨੇ ਬੁਲੰਦਸ਼ਹਿਰ ਵਿਚ ਸੰਗਠਿਤ ਇਕ ਪਰੋਗਰਾਮ ਵਿਚ ਹਿੱਸਾ ਵੀ ਲਿਆ ਹੈ।

ਇਹ ਖ਼ਤਰਨਾਕ ਅਤਿਵਾਦੀ ਕਿਸੇ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਨ੍ਹਾਂ ਨੂੰ ਫੜ੍ਹਨ ਲਈ ਵਿਸ਼ੇਸ਼ ਟੀਮ ਅਤੇ ਪੁਲਿਸ ਦੇ ਨਾਲ ਰੇਲਵੇ ਨੂੰ ਵੀ ਚਤਾਵਨੀ ਦਿੱਤੀ ਗਈ ਹੈ ।  ਸੰਦੇਹ ਹੈ ਕਿ ਬਾਕੀ ਅਤਿਵਾਦੀ ਹਾਜ਼ੀਪੁਰ ਦੇ ਰਸਤੇ ਮਹਾਂਨਗਰ ਲਈ ਟ੍ਰੇਨ ਦੀ ਯਾਤਰਾ ਕਰ ਸਕਦੇ ਹਨ। ਖ਼ੂਫੀਆ ਵਿਭਾਗ ਨੇ ਜਿਨ੍ਹਾਂ ਚਾਰ ਅਤਿਵਾਦੀਆਂ ਨੂੰ ਨਿਸ਼ਾਨਬੱਧ ਕੀਤਾ ਹੈ, ਉਨ੍ਹਾਂ ਨੇ ਅਫ਼ਗਾਨੀਸਤਾਨ ਅਤੇ ਪਾਕਿਸਤਾਨ ’ਚ ਸੰਗਠਿਤ ਕੈਂਪ ਵਿਚ ਸਿਖਲਾਈ ਲਈ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਚਲਾਣ ਵਿੱਚ ਸਮਰੱਥਾਵਾਨ ਹਨ । 

ਖ਼ੂਫੀਆ ਸੂਤਰਾਂ  ਦੇ ਮੁਤਾਬਕ , ਇਨ੍ਹਾਂ ਚਾਰ ਅਤਿਵਾਦੀਆਂ ਦੀ ਭਾਰਤ ਵਿਚ ਮਦਦ ਲਈ ਲਸ਼ਕਰ ਨੇ ਅਪਣੇ ਸਲੀਪਰ ਸੈਲ ਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਹੈ। ਬਿਹਾਰ ਅਤੇ ਯੂਪੀ  ਦੇ ਮੌਜੂਦ ਸੰਗਠਨ ਦੇ ਸਲੀਪਰ ਸੈਲ ਇਨ੍ਹਾਂ ਅਤਿਵਾਦੀਆਂ ਨੂੰ ਆਪਣੇ ਟਾਰਗੈਟ ਤੱਕ ਪਹੁੰਚਾਉਣ ਵਿਚ ਮਦਦ ਕਰ ਰਹੇ ਹਨ। ਖ਼ੂਫੀਆ ਵਿਭਾਗ ਨੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਅਤਿਵਾਦੀਆਂ ਉੱਤੇ ਨਜ਼ਰ ਰੱਖਣ ਦੇ ਨਾਲ ਇਨ੍ਹਾਂ ਨੂੰ ਮਦਦ ਪਹੁੰਚਾਉਣ ਵਾਲੇ ਸਲੀਪਰ ਸੈਲ ਦੀ ਪਹਿਚਾਣ ਕਰਨ ਨੂੰ ਵੀ ਕਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿਚ ਇਨ੍ਹਾਂ ਨੂੰ ਹਥਿਆਰ ਅਤੇ ਪੈਸਾ ਇੱਥੇ ਮੌਜੂਦ ਸਲੀਪਰ ਸੈਲ ਤੋਂ ਹੀ ਮਿਲਣ ਵਾਲਾ ਹੈ।ਅਤਿਵਾਦੀ ਹੁਣ ਇਸ ਚਿੰਤਾ ਵਿਚ ਹਨ ਕਿ ਕਿਸੇ ਤਰ੍ਹਾਂ ਨਿਸ਼ਾਨਬੱਧ ਜਗ੍ਹਾ ਉੱਤੇ ਪਹੁੰਚ ਕੇ ਅਪਰੇਸ਼ਨ ਲਈ ਹਥਿਆਰ ਅਤੇ ਪੈਸਾ ਹਾਸਲ ਕੀਤਾ ਜਾਵੇ।