ਬੈਂਕਾਂ ਦਾ ਪੈਸਾ ਵਾਪਸ ਕਰਨ ਲਈ ਤਿਆਰ ਹੋਇਆ ਵਿਜੈ ਮਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਾਬ ਕਾਰੋਬਾਰੀ ਅਤੇ ਭਾਰਤੀ ਬੈਂਕਾਂ ਤੋਂ ਕਰਜ਼ ਲੈ ਕੇ ਦੇਸ਼ ਛੱਡ ਕੇ ਭੱਜਣ ਵਾਲੇ ਵਿਜੈ ਮਾਲਿਆ ਬੈਂਕਾਂ ਦੇ ਕਰਜ਼ ਚੁਕਾਉਣ ਲਈ ਤਿਆਰ ਹੋ ਗਿਆ ਹੈ। ਵਿਜੈ ਮਾਲਿਆ ਨੇ ...

Vijay Mallya offers to repay

ਨਵੀਂ ਦਿੱਲੀ (ਭਾਸ਼ਾ): ਸ਼ਰਾਬ ਕਾਰੋਬਾਰੀ ਅਤੇ ਭਾਰਤੀ ਬੈਂਕਾਂ ਤੋਂ ਕਰਜ਼ ਲੈ ਕੇ ਦੇਸ਼ ਛੱਡ ਕੇ ਭੱਜਣ ਵਾਲੇ ਵਿਜੈ ਮਾਲਿਆ ਬੈਂਕਾਂ ਦੇ ਕਰਜ਼ ਚੁਕਾਉਣ ਲਈ ਤਿਆਰ ਹੋ ਗਿਆ ਹੈ। ਵਿਜੈ ਮਾਲਿਆ ਨੇ ਬੁੱਧਵਾਰ ਦੀ ਸਵੇਰੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਭਾਰਤੀ ਬੈਕਾਂ ਦੇ ਸਾਰੇ ਕਰਜ਼ ਚੁਕਾਉਣ ਲਈ ਤਿਅਰ ਹੈ, ਪਰ ਉਹ ਵਿਆਜ ਨਹੀਂ ਦੇ ਸੱਕਦੇ ਹੈ। ਵਿਜੈ ਮਾਲਿਆ ਨੇ ਇਕੱਠੇ ਤਿੰਨ ਟਵੀਟ ਕੀਤੇ ਅਤੇ ਉਨ੍ਹਾਂ ਨੇ ਬੈਂਕਾਂ ਦੇ 100 ਫੀਸਦੀ ਮੂਲ ਰਕਮ ਵਾਪਸ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।

ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਨਾਲ ਭਾਰਤੀ ਮੀਡੀਆ ਅਤੇ ਨੇਤਾਵਾਂ ਨੇ ਪੱਖਪਾਤ ਕੀਤਾ ਹੈ।ਦੱਸ ਦਈਏ ਕਿ ਮਾਲਿਆ 'ਤੇ ਕਰੀਬ 9000 ਕਰੋੜ ਰੁਪਏ ਦਾ ਬੈਂਕ ਦਾ ਕਰਜ਼ਾ ਹੈ। ਵਿਜੈ  ਮਾਲਿਆ ਨੇ ਟਵੀਟ ਕਰ ਕੇ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੱਕ ਸਭ ਤੋਂ ਵੱਡੇ ਸ਼ਰਾਬ ਸਮੂਹ ਕਿੰਗਫਿਸ਼ਰ ਨੇ ਭਾਰਤ 'ਚ ਕਾਰੋਬਾਰ ਕੀਤਾ ਹੈ।ਇਸ ਦੌਰਾਨ ਕਈ ਸੂਬਿਆਂ ਦੀ ਮਦਦ ਵੀ ਕੀਤੀ ਹੈ।

ਕਿੰਗਫਿਸ਼ਰ ਏਅਰਲਾਇੰਸ ਵੀ ਸਰਕਾਰ ਨੂੰ ਬਹੁਤ ਸਾਰਾ ਭੁਗਤਾਨ ਵੀ ਕਰ ਰਹੀ ਸੀ।ਪਰ ਸ਼ਾਨਦਾਰ ਏਅਰਲਾਇੰਸ ਦਾ ਦੁਖਦ ਅੰਤ ਹੋਇਆ, ਪਰ ਫਿਰ ਵੀ ਮੈਂ ਬੈਂਕਾਂ ਭੁਗਤਾਨ ਕਰਨਾ ਚਾਹੁੰਦਾ ਹਾਂ ਜਿਸ ਦੇ ਨਾਲ ਉਨ੍ਹਾਂ ਨੂੰ ਕੋਈ ਘਾਟਾ ਨਾ ਹੋਵੇ, ਕ੍ਰਿਪਾ ਇਸ ਆਫਰ ਨੂੰ ਸਵੀਕਾਰ ਕਰੋ। ਦੱਸ ਦਇਏ ਕਿ ਵਿਜੈ ਮਾਲਿਆ ਨੇ ਤਿੰਨ ਟਵੀਟ ਕੀਤੇ ਹਨ। ਉਨ੍ਹਾਂ ਨੇ ਇਕ ਹੋਰ ਟਵੀਟ 'ਚ ਵਿਜੈ ਮਾਲਿਆ ਨੇ ਕਿਹਾ ਕਿ ਰਾਜਨੇਤਾ ਅਤੇ ਮੀਡੀਆ ਲਗਾਤਾਰ ਰੌਲਾ ਪਾ ਕੇ ਮੈਨੂੰ ਪੀਏਸਿਊ ਬੈਂਕਾਂ ਦਾ ਪੈਸਾ ਉੱਡਾ ਕੇ ਲੈਣ ਵਾਲਾ ਡਿਫਾਲਟਰ  ਐਲਾਨ ਕਰ ਰਹੇ ਹਨ।

ਮਗਰ ਇਹ ਸਭ ਝੂਠ ਹੈ ਮੇਰੇ ਨਾਲ ਹਮੇਸ਼ਾ ਤੋਂ ਹੀ ਪੱਖਪਾਤ ਕੀਤਾ ਗਿਆ ਹੈ, ਮੇਰੇ ਨਾਲ ਸਹੀ ਵਿਵਹਾਰ ਕਿਉਂ ਨਹੀਂ ਕੀਤਾ ਜਾਂਦਾ ਹੈ? ਮੈਂ ਕਰਨਾਟਕ ਹਾਈਕੋਰਟ ਵਿਚ ਵਿਆਪਕ ਨਿਪਟਾਨ ਦੀ ਅਪੀਲ ਕੀਤੀ ਸੀ ਜਿਸ 'ਤੇ ਸਾਰਿਆ ਨੇ ਧਿਆਨ ਨਹੀਂ ਦਿਤਾ ਜਿਸ ਕਰਕੇ ਮੈਂ ਬਹੁਤ ਦੁੱਖੀ ਹਾਂ। ਵਿਜੈ ਮਾਲਿਆ ਨੇ ਅੱਗੇ ਕਿਹਾ ਕਿ ਕਿੰਗਫਿਸ਼ਰ ਏਅਰਲਾਇੰਸ ਬਾਲਣ ਦੀ ਉੱਚੀ ਦਰਾਂ ਦਾ ਸ਼ਿਕਾਰ ਹੋਈ ਸੀ।

ਕਿੰਗਫਿਸ਼ਰ ਇਕ ਸ਼ਾਨਦਾਰ ਏਅਰਲਾਇੰਸ ਸੀਜਿਨ੍ਹੇਕਰੂਡ ਆਇਲ ਦੀ 140 ਡਾਲਰ ਪ੍ਰਤੀ ਬੈਰਲ ਦੇ ਉੱਚ ਕੀਮਤ ਦਾ ਸਾਮਣਾ ਕੀਤਾ ਜਿਸ ਤੋਂ ਬਾਅਦ ਘਾਟਾ ਵਧਦਾ ਗਿਆ, ਬੈਂਕਾਂ ਦਾ ਪੈਸਾ ਇਸੇ 'ਚ ਜਾਂਦਾ ਰਿਹਾ, ਮੈਂ ਬੈਂਕਾਂ ਨੂੰ 100 ਫ਼ੀਸਦੀ ਮੂਲ ਵਾਪਸੀ ਦਾ ਆਫਰ ਦਿਤਾ ਹੈ।