ਸੁੱਤੀ ਏਅਰ ਹੋਸਟੇਸ ਦੀ ਤਸਵੀਰ ਪੋਸਟ ਕਰਨ ਵਾਲੇ ਤੇ ਭੜਕੇ ਵਿਸਤਾਰਾ ਦੇ ਮੁਖੀ
ਸੰਜੀਵ ਕਪੂਰ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਕਰੂ ਮੈਂਬਰ ਜਾਂ ਗਾਹਕਾਂ ਦੀ ਅਜਿਹੀ ਤਸਵੀਰ ਲੈਣ ਦੇ ਸਮਰਥਨ ਵਿਚ ਨਹੀਂ ਹਾਂ।
ਨਵੀਂ ਦਿੱਲੀ- ਜਹਾਜ਼ ਕੰਪਨੀ ਵਿਸਤਾਰਾ ਦੇ ਚੀਫ਼ ਕਮਰਸ਼ੀਅਲ ਮੁਖੀ ਸੰਜੀਵ ਕਪੂਰ ਨੇ ਏਅਰਪੋਰਟ ਤੇ ਸੋ ਰਹੀ ਇੱਕ ਏ੍ਰ ਹੋਸਟ ਦੀ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਜਵਾਬ ਦਿੱਤਾ ਹੈ।
ਯੂਜ਼ਰ ਨੇ ਆਪਣੀ ਪੋਸਟ ਵਿਚ ਵਿਸਤਾਰਾ ਨੂੰ ਆਪਣਾ ਅਕਸ ਸੁਧਾਰਨ ਲਈ ਕਿਹਾ ਸੀ ਅਤੇ ਸੰਜੀਵ ਕਪੂਰ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਕਰੂ ਮੈਂਬਰ ਜਾਂ ਗਾਹਕਾਂ ਦੀ ਅਜਿਹੀ ਤਸਵੀਰ ਲੈਣ ਦੇ ਸਮਰਥਨ ਵਿਚ ਨਹੀਂ ਹਾਂ।
ਸੰਜੀਵ ਕਪੂਰ ਨੇ ਕਿਹਾ ਕਿ ਸਾਡੇ ਕਰੂ ਮੈਂਬਰ ਵੀ ਇਨਸਾਨ ਹਨ। ਦੱਸ ਦਈਏ ਕਿ ਕੁੱਝ ਸਮਾਂ ਪਹਿਲਾ ਇਕ ਯੂਜਰ ਨੇ ਇਕ ਏਅਰ ਹੋਸਟੇਸ ਦੀ ਸੁੱਤੀ ਪਈ ਦੀ ਤਸਵੀਰ ਪੋਸਟ ਕੀਤੀ ਸੀ ਜੋ ਕਾਫੀ ਵਾਇਰਲ ਵੀ ਹੋ ਰਹੀ ਸੀ ਤੇ ਹੁਣ ਵਿਸਤਾਰਾ ਜ਼ਹਾਜ ਦੇ ਚੀਫ਼ ਕਮਰਸ਼ੀਅਲ ਮੁਖੀ ਨੇ ਉਸ ਯੀਜ਼ਰ ਦੀ ਕਾਫ਼ੀ ਲਾਹ ਪਾਹ ਕੀਤੀ ਹੈ ਅਤੇ
ਉਹਨਾਂ ਨੇ ਇੱਕ ਟਵੀਟ ਵੀ ਕੀਤਾ ਹੈ ਜੋ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਅਜਿਹੀ ਖ਼ਬਰ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਈ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਉਹਨਾਂ ਤੇ ਕਾਫ਼ੀ ਵਿਵਾਦ ਵੀ ਹੋ ਚੁੱਕਿਆ ਹੈ।