ਸਰਕਾਰ ਨੂੰ ਗਲਤੀ ਮੰਨਣ ਲੱਗੇ ਸ਼ਰਮ ਨਹੀਂ ਕਰਨੀ ਚਾਹੀਦੀ ਤੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਨੇ- ਕਿਸਾਨ
ਸਾਡੀ ਤਾਂ ਇਹੀ ਮੰਗ ਹੈ ਕਿ ਕਾਨੂੰਨ ਰੱਦ ਕਰੋ ਤੇ ਐੱਮਐੱਸਪੀ ਨੂੰ ਸਰਕਾਰੀ ਮਾਨਤਾ ਦਿੱਤੀ ਜਾਵੇ - ਕਿਸਾਨ
ਨਵੀਂ ਦਿੱਲੀ - ਅੱਜ ਕਿਸਾਨਾਂ ਦੀ ਕੇਂਦਰ ਨਾਲ ਪੰਜਵੇਂ ਦੌਰ ਦੀ ਮੀਟਿੰਗ ਹੈ ਤੇ ਅੱਜ ਦੀ ਬੈਠਕ 'ਤੇ ਸਭ ਦੀਆਂ ਨਜ਼ਰਾਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਅੱਜ ਸਰਕਾਰ ਕੋਈ ਚੰਗਾ ਫੈਸਲਾ ਸੁਣਾਵੇਗੀ। ਇਸ ਮੀਟਿੰਗ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਕਾਨੂੰਨ ਰੱਦ ਕਰਨ ਤੋਂ ਬਿਨ੍ਹਾਂ ਹੋਰ ਕੋਈ ਵੀ ਗੱਲ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਜੇ ਸਰਕਾਰ ਕਾਨੂੰਨ ਰੱਦ ਕਰਨ ਬਾਰੇ ਗੱਲ ਕਰੇਗੀ ਤਾਂ ਹੀ ਕਿਸਾਨਾਂ ਦਾ ਬੈਠਕ ਕਰਨ ਦਾ ਫਾਇਦਾ ਹੈ ਨਹੀਂ ਤਾਂ ਇਹ ਬੈਠਕ ਬੇਸਿੱਟਾ ਜਾਵੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਸਰਕਾਰ ਝੁਕੀ ਜਰੂਰ ਹੈ ਤਾਂ ਹੀ ਉਹਨਾਂ ਨੇ ਇਹਨਾਂ ਬਿੱਲਾਂ ਵਿਚ ਸੋਧ ਕਰਨ ਦਾ ਫੈਸਲਾ ਲਿਆ ਹੈ ਤੇ ਇਹ ਸੜਕਾਂ 'ਤੇ ਧਰਨਾ ਦੇ ਰਹੇ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਜੇ ਤੁਸੀਂ ਸਾਡੇ ਵੱਲ ਇਕ ਕਦਮ ਵਧਾਇਆ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਵੀ ਲਿਆ ਜਾਵੇ।
ਉਹਨਾਂ ਕਿਹਾ ਕਿ ਸਰਕਾਰ ਨੂੰ ਆਪਣੀ ਗਲਤੀ ਮੰਨਣ ਲੱਗੇ ਸ਼ਰਮ ਨਹੀਂ ਕਰਨੀ ਚਾਹੀਦੀ ਤੇ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੇਂਦਰ ਨਾ ਇਹ ਆਖਰੀ ਬੈਠਕ ਹੈ ਜੇ ਸਰਕਾਰ ਇਸ ਮੀਟਿੰਗ ਤੋਂ ਬਾਅਦ ਵੀ ਹੋਰ ਬੈਠਕ ਬੁਲਾਵੇਗੀ ਤਾਂ ਅਸੀਂ ਨਹੀਂ ਜਾਵਾਂਗੇ
ਕਿਉਂਕਿ ਅਸੀਂ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ ਅਸੀਂ ਕਾਨੂੰਨ ਰੱਦ ਕਰਨ ਦੀ ਮੰਗ ਤੋਂ ਬਗੈਰ ਹੋਰ ਕੋਈ ਗੱਲ ਨਹੀਂ ਕਰਨੀ। ਉਹਨਾਂ ਕਿਹਾ ਜੇ ਸਰਕਾਰ ਨੇ ਕੋਈ ਗੱਲ ਕਰਨੀ ਹੈ ਤਾਂ ਉਹ ਧਰਨੇ ਵਿਚ ਆ ਕੇ ਕਰ ਸਕਦੇ ਹਨ ਨਹੀਂ ਤਾਂ ਸਾਡੀ ਤਾਂ ਇਹੀ ਮੰਗ ਹੈ ਕਿ ਕਾਨੂੰਨ ਰੱਦ ਕਰੋ ਤੇ ਐੱਮਐੱਸਪੀ ਨੂੰ ਸਰਕਾਰੀ ਮਾਨਤਾ ਦਿੱਤੀ ਜਾਵੇ।