ਠੰਢ ਵਿਚ ਧਰਨੇ 'ਤੇ ਬੈਠੇ ਕਿਸਾਨਾਂ ਲਈ ਕੁਵੈਤ ਦੇ ਸ਼ੇਖਾਂ ਨੇ ਭੇਜਿਆ ਪਿੰਨੀਆਂ ਦਾ ਲੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੇ ਵੀਰਾਂ ਭੈਣਾਂ ਨੇ ਮਿਲ ਕੇ ਕੀਤਾ ਲੰਗਰ ਤਿਆਰ

Kuwait sheikhs send Pinni langar to farmers sitting on dharna in cold weather

ਨਵੀਂ ਦਿੱਲੀ - ਕਿਸਾਨਾਂ ਦੇ ਦਿੱਲੀ ਅੰਦੋਲਨ ਦਾ ਅੱਜ 10 ਵਾਂ ਦਿਨ ਹੈ ਤੇ ਹਰ ਕਿਸਾਨਾਂ ਦੇ ਸਮਰਥਨ ਵਿਚ ਖੜ੍ਹਾ ਹੋ ਰਿਹਾ ਹੈ। ਕਈ ਸੰਸਥਾਵਾਂ ਕਿਸਾਨਾਂ ਦੇ ਇਸ ਸੰਘਰਸ਼ ਵਿਚ ਲੰਗਰ ਪਾਣੀ ਜਾਂ ਹੋਰ ਜਰੂਰਤ ਦੀਆਂ ਚੀਜ਼ਾਂ ਵੀ ਵੰਡ ਰਿਹਾ ਹੈ। ਜਿਸ ਕੋਲੋ ਜਿੰਨਾ ਹੋ ਸਕਦਾ ਹੈ ਉਹ ਕਿਸਾਨਾਂ ਦੀ ਮਦਦ ਕਰ ਰਿਹਾ ਹੈ ਤੇ ਹੁਣ ਦਿੱਲੀ ਬਾਰਡਰ ਤੇ ਇਕ ਕੁਵੈਤ ਦੇ ਪਰਿਵਾਰ ਨੇ ਖੋਏ ਦੀਆਂ ਪਿੰਨੀਆਂ ਦਾ ਲੰਗਰ ਲਗਾਇਆ ਹੈ।

ਇਕ ਨੌਜਵਾਨ ਦਾ ਕਹਿਣਾ ਹੈ ਕਿ ਇਹ ਪਰਿਵਾਰ ਇਕ ਸ਼ੇਖ ਪਰਿਵਾਰ ਹੈ ਤੇ ਜਦੋਂ ਇਹਨਾਂ ਨੂੰ ਸਾਡੇ ਇਸ ਕਿਸਾਨੀ ਅੰਦੋਲਨ ਬਾਰੇ ਸਾਡੇ ਵੀਰਾਂ ਵੱਲੋਂ ਦੱਸਿਆ ਗਿਆ ਤਾਂ ਉਹਨਾਂ ਨੇ ਇਹ ਸੇਵਾ ਨਿਭਾਈ। ਨੌਜਵਾਨ ਨੇ ਦੱਸਿਆ ਕਿ ਇਸ ਪਰਿਵਾਰ ਨੇ ਇਹ ਸਾਫ ਤੌਰ 'ਤੇ ਕਿਹਾ ਸੀ ਕਿ ਸਾਡਾ ਇਹ ਲੰਗਰ ਕਿਸਾਨੀ ਸੰਘਰਸ਼ ਵਿਚ ਤੈਨਾਤ ਪੁਲਿਸ ਅਤੇ ਫੋਰਸ ਤੱਕ ਵੀ ਜਰੂਰ ਪਹੁੰਚਾਇਆ ਜਾਵੇ। ਨੌਜਵਾਨ ਨੇ ਦੱਸਿਆ ਕਿ ਇਹ ਪੂਰਾ ਪਰਿਵਾਰ ਕੁਵੈਤ ਵਿਚ ਰਹਿੰਦਾ ਹੈ ਤੇ ਇਸ ਪਰਿਵਾਰ ਦੇ ਵਿਸ਼ਾਲ ਸਮਰੀ ਨਾਮ ਦੇ ਇਕ ਵੀਰ ਨੇ ਇਹ ਸਾਰਾ ਪ੍ਰੋਗਰਾਮ ਉਲੀਕਿਆ ਹੈ

ਉਹਨਾਂ ਦੱਸਿਆ ਕਿ ਉਸ ਦੇ ਹੋਰ ਵੀ ਕਈ ਰਿਸ਼ਤੇਦਾਰ ਤੇ ਉਸ ਦਾ ਭਰਾ ਵੀ ਇਸ ਪਰਿਵਾਰ ਦੇ ਕਾਫੀ ਨਜਦੀਕ ਹੈ ਤੇ ਜਦੋਂ ਉਹਨਾਂ ਨੂੰ ਇਸ ਕਿਸਾਨੀ ਸੰਘਰਸ਼ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਕੁਝ ਕ ਸਕਿੰਟਾਂ ਵਿਚ ਇਹ ਫੈਸਲਾ ਲੈ ਕੇ ਇਹ ਪੂਰਾ ਪ੍ਰੋਗਰਾਮ ਉਲੀਕਿਆ।  ਨੌਜਵਾਨ ਦਾ ਕਹਿਣਾ ਹੈ ਕਿ ਉਹ 12 ਤੋਂ 13 ਕੁਇੰਟਲ ਤੱਕ ਪਿੰਨੀਆਂ ਲੈ ਕੇ ਪਹੁੰਚੇ ਹਨ ਤੇ ਜਿੰਨੇ ਵੀ ਕਿਸਾਨ ਵੀਰ ਇਸ ਸੰਘਰਸ਼ ਵਿਚ ਪਹੁੰਚੇ ਹਨ ਉਹ ਸਾਰੇ ਖੁਸ਼ ਹੋ ਕੇ ਖਾ ਰਹੇ ਹਨ।

ਨੌਜਵਾਨ ਨੇ ਕਿਹਾ ਕਿ ਅੱਜ ਦੀਆਂ ਸਰਕਾਰਾਂ ਨੂੰ ਵੀ ਇਹ ਨਹੀਂ ਪਤਾ ਹੋਵੇਗਾ ਕਿ ਬਾਬੇ ਨਾਨਕ ਦੇ 20 ਰੁਪਏ ਦਾ ਲੰਗਰ ਅੱਜ ਐਨਾ ਵੱਡਾ ਰੂਪ ਧਾਰ ਲਵੇਗਾ ਤੇ ਅੱਜ ਤੱਕ ਕੋਈ ਵੀ ਅਮੀਰ ਘਰ ਦਾ ਵਿਅਕਤੀ ਆਪਣੇ ਵਿਆਹ ਤੇ ਐਨੇ ਪਕਵਾਨ ਨਹੀਂ ਪਕਵੀ ਸਕਿਆ ਹੋਵੇਗਾ ਜਿੰਨੇ ਪਕਵਾਨ ਅੱਜ ਇਸ ਸੰਘਰਸ਼ ਵਿਚ ਸੇਵਾਦਾਰ ਲੈ ਕੇ ਪਹੁੰਚੇ ਹਨ ਤੇ ਇੱਥੇ ਕੋਈ ਵੀ ਵੀਰ ਭੁੱਖਾ ਨਹੀਂ ਰਹੇਗਾ। ਨੌਜਵਾਨ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਹੁਸ਼ਿਆਰਪੁਰ ਟਾਂਡਾ ਰੋਡ 'ਤੇ ਸਿਕਰੀ ਨਗਰ ਹੈ ਤੇ ਉੱਥੇ ਸਿੰਘ ਸਭਾ ਗੁਰਦੁਆਰਾ ਹੈ ਜਿੱਥੇ ਸਾਰੇ ਵੀਰਾਂ ਭੈਣਾਂ ਨੇ ਮਿਲ ਕੇ ਇਹ ਲੰਗਰ ਤਿਆਰ ਕੀਤਾ ਹੈ।