ਹੱਤਿਆ ਮਾਮਲੇ 'ਚ 34 ਸਾਲ ਬਾਅਦ ਦੋ ਭਰਾਵਾਂ ਨੂੰ ਉਮਰਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਸਾਰਾਮ ਵਿਚ 34 ਸਾਲ ਪਹਿਲਾਂ ਹੋਈ ਹੱਤਿਆ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਦੋ ਸਹੋਦਰ ਭਰਾਵਾਂ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ। ਨਾਸਰਿਗੰਜ ਥਾਣਾ ਖੇਤਰ ਦੇ ਪਡੁਰ ...

life sentence

ਪਟਨਾ : ਸਾਸਾਰਾਮ ਵਿਚ 34 ਸਾਲ ਪਹਿਲਾਂ ਹੋਈ ਹੱਤਿਆ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਦੋ ਸਹੋਦਰ ਭਰਾਵਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਨਾਸਰਿਗੰਜ ਥਾਣਾ ਖੇਤਰ ਦੇ ਪਡੁਰੀ ਪਿੰਡ ਵਿਚ ਗੋਲੀ ਮਾਰ ਕੇ ਜਸਰਾਨੋ ਕੁੰਵਰ ਦੀ ਹੱਤਿਆ ਕਰ ਦਿਤੀ ਗਈ ਸੀ। ਕਾਰਨ ਸੀ ਪਹਿਲਾਂ ਤੋਂ ਚਲਿਆ ਆ ਰਿਹਾ ਭੂਮੀ ਵਿਵਾਦ। ਦੋਸ਼ੀ ਪਾਏ ਗਏ ਵੀਰਿੰਦਰ ਪਾਂਡੇ ਅਤੇ ਯੋਗਿੰਦਰ ਪਾਂਡੇ ਉਸੀ ਪਿੰਡ ਦੇ ਨਿਵਾਸੀ ਹਨ।

ਰੋਹਤਾਸ ਵਿਜੀਲੈਂਸ ਕੋਰਟ ਦੇ ਫਾਸਟ ਟ੍ਰੈਕ ਕੋਰਟ (ਦੋ) ਦੇ ਜੱਜ ਰਵਿੰਦਰ ਮਣੀ ਤ੍ਰਿਪਾਠੀ ਨੇ ਫੈਸਲਾ ਸੁਣਾਇਆ। ਅਦਾਲਤ ਵਿਚ ਸਮੇਂ ਤੇ ਗਵਾਹਾਂ ਦੀ ਹਾਜ਼ਰੀ ਨਾ ਹੋਣ ਦੇ ਕਾਰਨ ਮਾਮਲੇ ਦੀ ਸੁਣਵਾਈ ਵਿਚ ਕਾਫ਼ੀ ਸਮਾਂ ਲੱਗ ਗਿਆ। ਵਧੀਕ ਪਬਲਿਕ ਪ੍ਰੌਸੀਕੁਆਟਰ ਧਨਜੀ ਤੀਵਾਰੀ ਇਹੀ ਕਾਰਨ ਦਸ ਰਹੇ ਸਨ।

ਸੰਨ 1984 ਵਿਚ 29 ਮਾਰਚ ਨੂੰ ਸ਼ਾਮ ਸੱਤ ਵਜੇ ਨੰਦਕੁਮਾਰ ਪਾਂਡੇ ਪਡੁਰੀ ਸਥਿਤ ਅਪਣੇ ਘਰ ਦੇ ਦਰਵਾਜ਼ੇ 'ਤੇ ਬੈਠੇ ਸਨ। ਉੱਥੇ ਪੁੱਜੇ ਵੀਰਿੰਦਰ ਅਤੇ ਯੋਗਿੰਦਰ ਉਨ੍ਹਾਂ ਦੇ ਨਾਲ ਗਾਲ੍ਹ - ਗਲੌਚ ਕਰਨ ਲੱਗੇ। ਬਚਾਅ ਕਰਨ ਆਈ ਨੰਦਕੁਮਾਰ ਦੀ ਮਾਂ ਜਸਰਾਨੋ ਰਾਜ ਕੁੰਵਰ ਨੂੰ ਉਨ੍ਹਾਂ ਦੋਨਾਂ ਨੇ ਅਪਣੀ ਰਾਇਫਲ ਨਾਲ ਗੋਲੀ ਮਾਰ ਦਿਤੀ। ਨੰਦਕੁਮਾਰ ਪਾਂਡੇ ਜਾਨ ਬਚਾ ਕੇ ਭੱਜੇ। ਵੀਰਿੰਦਰ ਨੇ ਗੋਲੀ ਦਾਗੀ, ਉਹ ਗੋਲੀ ਉਨ੍ਹਾਂ ਦੇ ਪੱਟ ਵਿਚ ਲੱਗੀ।