ਤਿੰਨ ਮੰਜ਼ਲੇ ਮਕਾਨ 'ਤੇ ਚੜ੍ਹ ਗਿਆ ਸਾਨ੍ਹ, ਦੇਖੋ ਕਿਵੇਂ ਉਤਾਰਿਆ ਹੇਠਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਤੁਰੰਤ ਜ਼ਿਲ੍ਹੇ ਦੀ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਤੇ ਸਾਨ੍ਹ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।

BULL

ਜੀਂਦ: ਹਰਿਆਣਾ ਦੇ ਜੀਂਦ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਘਰ ਵਿਚ ਸਾਨ੍ਹ ਘਰ ਦੀ ਤੀਜੀ ਮੰਜ਼ਲ ਤੇ ਚੜ੍ਹ ਗਿਆ ਤੇ ਉਸ ਨੂੰ ਉਤਾਰਨ ਲਈ ਬਚਾਅ ਕਾਰਜ ਚਲਾਇਆ ਗਿਆ। ਇਸ ਆਪਰੇਸ਼ਨ ਲਈ ਫਾਇਰ ਬ੍ਰਿਗੇਡ, ਪਸ਼ੂ ਪਾਲਣ ਵਿਭਾਗ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਤਿੰਨ ਘੰਟੇ ਸਖ਼ਤ ਮਹਿਨਤ ਕਰਨੀ ਪਈ। ਤਿੰਨ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਉਸ ਨੂੰ ਕਰੈਨ ਦੀ ਮਦਦ ਨਾਲ ਬਚਾਇਆ ਗਿਆ। 

ਦੱਸ ਦੇਈਏ ਕਿ ਇਹ ਮਾਮਲਾ ਜੀਂਦ ਦੀ ਪੁਰਾਣੀ ਅਨਾਜ ਮੰਡੀ ਦਾ ਹੈ। ਸਾਨ੍ਹ ਅਚਾਨਕ ਘਰ ਦੀ ਛੱਤ 'ਤੇ ਚੜ੍ਹ ਗਿਆ, ਜਿਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਅਤੇ ਤਿੰਨ ਘੰਟੇ ਬਾਅਦ ਸਾਨ੍ਹ ਨੂੰ ਬਚਾ ਲਿਆ ਗਿਆ। ਮੌਕੇ 'ਤੇ ਪਹੁੰਚੇ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਪੁਰਾਣੀ ਦਾਣਾ ਮੰਡੀ ਵਿਚ ਤੀਜੀ ਮੰਜ਼ਲ ਦੀ ਛੱਤ' ਤੇ ਇਕ  ਸਾਨ੍ਹ ਚੜ੍ਹਨ ਦੀ ਖਬਰ ਮਿਲੀ ਹੈ ਤੇ ਉਹ ਸਭ ਟੀਕਾਕਰਨ ਦੀ ਤਿਆਰੀ ਵਿਚਕਾਰ ਵਿਚ ਛੱਡ ਕੇ ਇੱਥੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਸਾਨ੍ਹ ਨੂੰ ਪਹਿਲਾਂ ਨਸ਼ਾ ਦਿੱਤਾ ਗਿਆ ਸੀ ਅਤੇ ਫਿਰ ਆਮ ਲੋਕਾਂ ਦੀ ਸਹਾਇਤਾ ਨਾਲ ਸਾਨ੍ਹ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਮਕਾਨ ਮਾਲਕਾਂ ਨੇ ਦੱਸਿਆ ਕਿ ਮੀਂਹ ਦੌਰਾਨ ਸਾਨ੍ਹ ਉਨ੍ਹਾਂ ਦੀ ਛੱਤ ਤੇ ਚੜ੍ਹ ਗਿਆ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਜ਼ਿਲ੍ਹੇ ਦੀ ਵਿਭਾਗਾਂ ਨੂੰ ਸੂਚਿਤ ਕੀਤਾ ਗਿਆ ਤੇ ਸਾਨ੍ਹ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ।