PM ਮੋਦੀ ਨਾਲ BJP ਆਗੂ ਦੀ ਬੈਠਕ, ਕਿਹਾ- ਪ੍ਰਧਾਨ ਮੰਤਰੀ ਜਿਨ੍ਹਾਂ ਬੁੱਧੀਮਾਨ ਹੋਰ ਕੋਈ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਜਥੇਬੰਦੀਆਂ ਨੂੰ ਕਾਨੂੰਨ ਵਾਪਸ ਕਰਾਉਣ ਦੀ ਜ਼ਿੱਦ ਛੱਡਣੀ ਚਾਹੀਦੀ ਹੈ।

Surjit Kumar Jyani

ਨਵੀ ਦਿੱਲੀ -ਖੇਤੀ ਕਾਨੂੰਨ ਖਿਲਾਫ ਕਿਸਾਨਾਂ ਦਾ ਦੌਰਾਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੰਜਾਬ ਦੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਨੀ ਅਤੇ ਹਰਜੀਤ ਸਿੰਘ ਗਰੇਵਾਲ ਦੀ ਕਰੀਬ 2 ਘੰਟੇ ਬੈਠਕ ਚੱਲੀ। ਇਸ ਬੈਠਕ ਤੋਂ ਬਾਹਰ ਆ ਕੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਨੀ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕਾਨੂੰਨ ਵਾਪਸ ਕਰਾਉਣ ਦੀ ਜ਼ਿੱਦ ਛੱਡਣੀ ਚਾਹੀਦੀ ਹੈ। 

ਭਾਜਪਾ ਆਗੂ ਸੁਰਜੀਤ ਕੁਮਾਰ ਜਿਆਨੀ ਦਾ ਬਿਆਨ 
ਉਨ੍ਹਾਂ ਅੱਗੇ ਕਿਹਾ, "ਉੱਥੇ ਸੌਦਾ ਆਗੂਹੀਣ ਹੋ ਗਿਆ ਹੈ। ਜਦੋਂ ਵੀ ਹਿੰਦੁਸਤਾਨ ਵਿੱਚ ਕੋਈ ਮੁਹਿੰਮ ਹੋਈ ਹੈ, ਉਸ ਦਾ ਇੱਕ ਆਗੂ ਹੁੰਦਾ ਹੈ ਜੋ ਗੱਲ ਕਰਕੇ ਮੁਕਾ ਲੈਂਦਾ ਹੈ। ਇਹ ਮੁਹਿੰਮ ਤਾਂ ਲੀਡਰਹੀਣ ਹੈ। 40 ਵਿਅਕਤੀਆਂ ਵਿੱਚ ਇੱਕ ਵੀ ਆਗੂ ਨਹੀਂ ਹੈ। ਫੈਸਲਾ ਲੈਣ ਦੀ ਤਾਕਤ ਕਿਸੇ ਇੱਕ ਵਿੱਚ ਵੀ ਨਹੀਂ ਹੈ।""ਮੈਂ ਤਾਂ ਕਹਿੰਦਾ ਹਾਂ ਕਿ ਆਪਣਾ ਲੀਡਰ ਬਣਾਓ, ਕੋਈ ਦੋ ਲੀਡਰ ਬਣਾਓ, ਉਹ ਗੱਲ ਕਰੇ ਤਾਂ ਮਸਲਾ ਹੱਲ ਹੋ ਜਾਏਗਾ। ਇੱਥੇ ਕਾਮਰੇਡ ਜੁੜ ਗਏ ਹਨ। ਕਿਸਾਨਾਂ ਨੂੰ ਕਾਮਰੇਡਾਂ ਤੋਂ ਵੱਖ ਹੋ ਕੇ ਆਪਣੇ ਹਿੱਤ ਦੀ ਗੱਲ ਕਰਨੀ ਪਵੇਗੀ।"

 ਜਿਆਣੀ ਨੂੰ ਪਿਛਲੇ ਸਾਲ ਭਾਜਪਾ ਵੱਲੋਂ ਗਠਿਤ ਕੀਤੀ ਗਈ ਤਾਲਮੇਲ ਕਮੇਟੀ ਦੀ ਪ੍ਰਧਾਨਗੀ ਸੌਂਪੀ ਗਈ ਸੀ ਤਾਂ ਜੋ ਪੰਜਾਬ ਦੇ ਕਿਸਾਨਾਂ ਨਾਲ ਤਿੰਨ ਖੇਤੀ ਬਿੱਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ। ਉਸ ਸਮੇਂ ਇਹ ਬਿੱਲ ਸੰਸਦ ਦੁਆਰਾ ਪਾਸ ਨਹੀਂ ਕੀਤੇ ਗਏ ਸਨ। ਗਰੇਵਾਲ ਵੀ ਇਸ ਕਮੇਟੀ ਦੇ ਮੈਂਬਰ ਸਨ। ਨਿਊਜ਼ ਏਜੇਂਸੀ ਨਾਲ ਗੱਲਬਾਤ ਕਰਦਿਆਂ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਪੰਜਾਬ ਨਾਲ ਜੁੜੇ ਮੁੱਦਿਆਂ ‘ਤੇ ਸੀ। ਉਨ੍ਹਾਂ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।

ਇਸ ਦੌਰਾਨ ਕਿਸਾਨ ਜੱਥੇਬੰਦੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ ਤਾਂ ਅੰਦੋਲਨ ਨੂੰ ਤੇਜ਼ ਕੀਤਾ ਜਾਵੇਗਾ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਪ੍ਰਵਾਨ ਨਹੀਂ ਕਰਦੀ ਉਦੋਂ ਤੱਕ ਉਹ ਦਿੱਲੀ ਦੀਆਂ ਸਰਹੱਦਾਂ ਤੋਂ ਪਿੱਛੇ ਨਹੀਂ ਹਟਣਗੇ।