ਮੇਰਾ ਵੱਸ ਚੱਲੇ ਤਾਂ ਬਲਾਤਕਾਰੀਆਂ ਅਤੇ ਗੈਂਗਸਟਰਾਂ ਦੇ ਵਾਲ ਕੱਟ ਕੇ ਬਾਜ਼ਾਰ ਵਿੱਚ ਘੁਮਾਵਾਂ : ਅਸ਼ੋਕ ਗਹਿਲੋਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਵਾਲ ਕੱਟ ਕੇ ਖੁੱਲ੍ਹੇ ਬਾਜ਼ਾਰ ਵਿਚ ਪਰੇਡ ਕਰਵਾਵਾਂ ਤਾਂ ਕਿ ਉਨ੍ਹਾਂ ਵਰਗੇ ਹੋਰ ਲੋਕਾਂ ਵਿਚ ਡਰ ਪੈਦਾ ਹੋਵੇ

CM Ashok Gehlot

ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਨੂੰ ਅਪਰਾਧੀਆਂ ਵਿਰੁਧ ਸਖ਼ਤ ਰੁਖ ਅਖ਼ਤਿਆਰ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦਾ ਵੱਸ ਚਲਦਾ ਤਾਂ ਉਹ ਬਲਾਤਕਾਰੀਆਂ ਅਤੇ ਗੈਂਗਸਟਰਾਂ ਦੇ ਵਾਲ ਕੱਟ ਕੇ ਉਨ੍ਹਾਂ ਨੂੰ ਖੁਲ੍ਹੇ ਬਾਜ਼ਾਰ ਵਿਚ ਪਰੇਡ ਕਰਾਉਣ ਤਾਂ ਕਿ ਉਨ੍ਹਾਂ ਵਰਗੇ ਹੋਰ ਲੋਕਾਂ ਵਿਚ ਡਰ ਪੈਦਾ ਹੋਵੇ। ਗਹਿਲੋਤ ਨੇ ਉਦੈਪੁਰ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।

ਰਾਜਸਥਾਨ ਦੇ ਭਿ੍ਰਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਦੇ ਹਾਲ ਹੀ ਦੇ ਹੁਕਮਾਂ ਬਾਰੇ ਪੁੱਛੇ ਜਾਣ ’ਤੇ ਜਿਸ ਵਿਚ ਕਿਹਾ ਗਿਆ ਹੈ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਤਕ ਰਿਸ਼ਵਤ ਦੇ ਮਾਮਲਿਆਂ ਦੇ ਦੋਸ਼ੀਆਂ ਦੇ ਨਾਂ ਅਤੇ ਤਸਵੀਰਾਂ ਜਨਤਕ ਨਹੀਂ ਕੀਤੀਆਂ ਜਾਣਗੀਆਂ, ਗਹਿਲੋਤ ਨੇ ਕਿਹਾ, ‘‘ਇਹ ਹੁਕਮ ਤਾਂ ਸੁਪ੍ਰੀਮ ਕੋਰਟ ਦੇ ਇਕ ਹੁਕਮ ਦੀ ਪਾਲਣਾ ਵਿਚ ਨਿਕਵਲਾ ਦਿਤਾ ਗਿਆ ਹੋਵੇਗਾ ਅਤੇ ਕੋਈ ਮਕਸਦ ਨਹੀਂ, ਸਰਕਾਰ ਦੀ ਨੀਅਤ ਉਹੀ ਹੈ ਜੋ ਪਹਿਲਾਂ ਸੀ। 

ਉਨ੍ਹਾਂ ਕਿਹਾ ਕਿ ਸੁਪ੍ਰੀਮ ਕੋਰਟ ਨੇ ਹੁਕਮ ਦਿਤਾ ਹੈ ਕਿ ਦੋਸ਼ੀਆਂ ਨੂੰ ਹੱਥਕੜੀ ਨਹੀਂ ਲਗਾ ਸਕਦੇ। ਗਹਿਲੋਤ ਨੇ ਕਿਹਾ, ‘‘ਲੋਕਾਂ ਨੂੰ ਹੱਥਕੜੀ ਲੱਗਣ ’ਤੇ ਸ਼ਰਮ ਆਉਂਦੀ ਸੀ। ਹੁਣ ਪੁਲਿਸ ਵਾਲੇ ਮੁਲਜ਼ਮਾਂ ਦਾ ਹੱਥ ਫੜ ਕੇ ਲੈ ਜਾਂਦੇ ਹਨ। ਜੋ ਬਲਾਤਕਾਰੀ ਉਸ ਨੂੰ ਤੁਸੀਂ ਲੈ ਜਾਉ ਲੋਕਾਂ ਵਿਚ ਪਰੇਡ ਕਰਾਉ..ਸ਼ਰਮ ਆਵੇਗੀ ਤਾਂ ਬਾਕੀ ਜਨਤਾ ਡਰੇਗੀ..ਜੋ ਬਲਾਤਕਾਰੀ ਵਰਗੇ ਲੋਕ ਹਨ, ਉਹ ਰੇਪ ਕਰਨਾ ਭੁੱਲ ਜਾਣਗੇ। ’’ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ‘‘ਨਿਆਂਪਾਲਿਕਾ ਅਪਣਾ ਕੰਮ ਕਰਦੀ ਹੈ, ਅਸੀਂ ਅਪਣਾ ਕੰਮ ਕਰਦੇ ਹਾਂ। ਨਿਆਂਪਾਲਿਕਾ, ਨਿਆਂਪਾਲਿਕਾ ਹੈ। ਇਸ ਦਾ ਸਨਮਾਨ ਕਰਨਾ ਸਾਰਿਆਂ ਦਾ ਫਰਜ਼ ਹੈ। ’’