ਕੱਲ੍ਹ ਤੋਂ ਹੋਰ ਵਧੇਗੀ ਠੰਢ, ਪਹਾੜਾਂ 'ਤੇ ਹੋ ਸਕਦੀ ਬਰਫਬਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ ਸ਼ਿਮਲਾ-ਨੈਨੀਤਾਲ ਨਾਲੋਂ ਜ਼ਿਆਦਾ ਸਰਦੀ ਪੈ ਰਹੀ ਹੈ

Winter

 

 ਨਵੀਂ ਦਿੱਲੀ: ਦੇਸ਼ ਵਿੱਚ ਠੰਢ ਦਾ ਕਹਿਰ ਜਾਰੀ ਹੈ। ਆਲਮ ਇਹ ਹੈ ਕਿ 50 ਡਿਗਰੀ ਤੱਕ ਤਾਪਮਾਨ ਬਰਦਾਸ਼ਤ ਕਰਨ ਵਾਲਾ ਰਾਜਸਥਾਨ -6 ਡਿਗਰੀ ਦੇ ਤਾਪਮਾਨ ਨਾਲ ਠੰਢਾ ਹੋ ਰਿਹਾ ਹੈ। ਸੂਬੇ ਦੇ ਮਾਊਂਟ ਆਬੂ 'ਚ ਪਾਰਾ ਮਨਫੀ 6 ਡਿਗਰੀ ਤੱਕ ਪਹੁੰਚ ਗਿਆ ਹੈ।

ਇੱਥੇ, ਮੱਧ ਪ੍ਰਦੇਸ਼ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਿੱਲੀ 'ਚ ਸ਼ਿਮਲਾ-ਨੈਨੀਤਾਲ ਨਾਲੋਂ ਜ਼ਿਆਦਾ ਸਰਦੀ ਪੈ ਰਹੀ ਹੈ। ਰਾਸ਼ਟਰੀ ਰਾਜਧਾਨੀ 'ਚ ਅੱਜ ਤਾਪਮਾਨ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੰਘਣੀ ਧੁੰਦ ਨੇ ਸਵੇਰੇ 50 ਮੀਟਰ ਤੱਕ ਦ੍ਰਿਸ਼ਤਾ ਘਟਾ ਦਿੱਤੀ।

ਦਿੱਲੀ 'ਚ ਸੀਤ ਲਹਿਰ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਕਾਨਪੁਰ 'ਚ ਰਾਤ ਦਾ ਤਾਪਮਾਨ 3.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪਹਾੜੀ ਇਲਾਕਿਆਂ 'ਚ 7 ਜਨਵਰੀ ਤੋਂ ਫਿਰ ਤੋਂ ਬਰਫਬਾਰੀ ਸ਼ੁਰੂ ਹੋ ਜਾਵੇਗੀ। ਇਸ ਕਾਰਨ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਤਾਪਮਾਨ ਹੋਰ ਡਿੱਗ ਸਕਦਾ ਹੈ, ਜਿਸ ਕਾਰਨ ਠੰਡ ਵਧੇਗੀ।