ਮੰਦਭਾਗਾ ਹੈ ਕਿ ਪਤਨੀ ਨਾਲ ਪੋਸਟਰ ਨਹੀਂ ਲਗਵਾਉਂਦੇ ਮੋਦੀ: ਸੰਜੇ ਸਿੰਘ
ਬੁੱਧਵਾਰ ਸਵੇਰੇ ਕਾਂਗਰਸ ਦੇ ਪੋਸਟਰਸ 'ਚ ਰਾਬਰਟ ਵਾਡਰਾ ਦੀ ਤਸਵੀਰ ਲੱਗਣ ਅਤੇ ਫਿਰ ਐਨਡੀਐਮਸੀ ਵਲੋਂ ਇਸ ਪੋਸਟਰਸ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਪੋਸਟਰ ...
ਨਵੀਂ ਦਿੱਲੀ: ਬੁੱਧਵਾਰ ਸਵੇਰੇ ਕਾਂਗਰਸ ਦੇ ਪੋਸਟਰਸ 'ਚ ਰਾਬਰਟ ਵਾਡਰਾ ਦੀ ਤਸਵੀਰ ਲੱਗਣ ਅਤੇ ਫਿਰ ਐਨਡੀਐਮਸੀ ਵਲੋਂ ਇਸ ਪੋਸਟਰਸ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਪੋਸਟਰ ਰਾਜਨੀਤੀ ਸ਼ੁਰੂ ਹੋ ਗਿਆ ਹੈ। ਇਸ ਵਿਵਾਦ 'ਚ ਕਾਂਗਰਸ ਸੰਸਦ ਸੰਜੇ ਸਿੰਘ ਵੀ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੰਦਭਾਗਾ ਹੈ, ਮੋਦੀ ਜੀ ਦੀ ਪਤਨੀ ਹੈ ਪਰ ਉਨ੍ਹਾਂ ਦੇ ਨਾਲ ਪੋਸਟਰ ਨਹੀਂ ਲਗਾਉਂਦੇ। ਰਾਬਰਟ ਵਾਡਰਾ ਪ੍ਰਿਅੰਕਾ ਦੇ ਪਤੀ ਹਨ, ਰੱਬ ਕਰੇ ਉਨ੍ਹਾਂ ਦਾ ਸਬੰਧ ਬਣਿਆ ਰਵੇ।
ਉਨ੍ਹਾਂ ਦਾ (ਰਾਬਰਟ ਵਾਡਰਾ ਦਾ) ਨਾਮ ਕਈ ਚੀਜ਼ਾਂ 'ਚੋਂ ਘੜੀਸਿਆ ਜਾ ਰਿਹਾ ਹੈ ਅੱਜ ਤੱਕ ਭਾਜਪਾ ਦੀ ਇਕ ਗੱਲ ਵੀ ਸਾਬਿਤ ਨਹੀਂ ਹੋਈ। ਅੱਜ ਰਾਬਰਟ ਵਾਡਰਾ ਈਡੀ ਦੇ ਸਾਹਮਣੇ ਪੇਸ਼ ਹੋ ਰਹੇ ਹਨ, ਕਲ ਮੋਦੀ ਈਡੀ ਦੇ ਸਾਹਮਣੇ ਖੜੇ ਹੋਣਗੇ।
ਦੱਸ ਦਈਏ ਕਿ ਕਾਂਗਰਸ ਮੁੱਖ ਦਫਤਰ ਦੇ ਬਾਹਰ ਕਰੀਬ 150 ਪੋਸਟਰ ਲੱਗੇ ਸਨ। ਬੁੱਧਵਾਰ ਸਵੇਰੇ ਐਨਡੀਐਮਸੀ ਨੇ ਉਨ੍ਹਾਂ ਪੋਸਟਰਾਂ ਨੂੰ ਹਟਾਇਆ ਗਿਆ ਜਿਨ੍ਹਾਂ ਵਿਚ ਰਾਬਰਟ ਵਾਡਰਾ ਵੀ ਮੌਜੂਦ ਸਨ। ਇਨ੍ਹਾਂ ਪੋਸਟਰਾਂ 'ਤੇ ਲਿਖਿਆ ਸੀ ਕੱਟਰ ਸੋਚ ਨਹੀਂ, ਨੌਜਵਾਨ ਜੋਸ਼। ਐਨਡੀਐਮਸੀ ਦਾ ਕਹਿਣਾ ਸੀ ਕਿ ਜੋ ਪੋਸਟਰ ਗਲਤ ਥਾਂ ਲੱਗੇ ਸਨ ਉਨ੍ਹਾਂ ਨੂੰ ਹਟਾਇਆ ਗਿਆ ਹੈ।