ਗਊ ਰੱਖਿਅਕਾਂ ਨੇ ਥਾਣੇ 'ਚ ਖੜੇ ਟਰੱਕ ਦੀ ਕੀਤੀ ਭੰਨ-ਤੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਰੱਕ ਤੋਂ ਗਊਆਂ ਅਤੇ ਬੱਛੇ ਉਤਾਰਨ ਨੂੰ  ਲੈ ਕੇ ਮੁੱਧ ਪ੍ਰਦੇਸ਼ 'ਚ ਗਊ ਰੱਖਿਅਕਾਂ ਅਤੇ ਪੁਲਿਸ ਵਿਚਕਾਰ ਵਿਵਾਦ ਹੋ ਗਿਆ। ਗਊ ਰੱਖਿਅਕਾਂ ਨੇ ਥਾਣੇ 'ਚ ਖੜੇ ਟਰੱਕ 'ਚ ਭੰਨ...

Demolition of cow

ਗੁਣਾ: ਟਰੱਕ ਤੋਂ ਗਊਆਂ ਅਤੇ ਬੱਛੇ ਉਤਾਰਨ ਨੂੰ  ਲੈ ਕੇ ਮੁੱਧ ਪ੍ਰਦੇਸ਼ 'ਚ ਗਊ ਰੱਖਿਅਕਾਂ ਅਤੇ ਪੁਲਿਸ ਵਿਚਕਾਰ ਵਿਵਾਦ ਹੋ ਗਿਆ। ਗਊ ਰੱਖਿਅਕਾਂ ਨੇ ਥਾਣੇ 'ਚ ਖੜੇ ਟਰੱਕ 'ਚ ਭੰਨ ਤੋੜ ਕਰ ਕੇ ਹੰਗਾਮਾ ਕੀਤਾ। ਗਊ ਰੱਖਿਅਕਾਂ ਨੂੰ ਭਜਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਪੁਲਿਸ ਨੇ ਬਚਾਅ ਦੇ ਤੌਰ 'ਤੇ ਤਿੰਨ ਗਊ ਰੱਖਿਅਕਾਂ ਨੂੰ ਹਿਰਾਸਤ 'ਚ ਲੈ ਲਿਆ।

ਮੌਕੇ 'ਤੇ ਤਣਾਅ ਦੀ ਹਾਲਤ ਨੂੰ ਵੇਖਦੇ ਹੋਏ ਵੱਡੀ ਗਿਣਤੀ 'ਚ ਪੁਲਿਸ ਬਲ ਤੈਨਾਤ ਕਰ ਦਿਤਾ ਗਿਆ। ਜ਼ਿਕਰਯੋਗ ਹੈ ਕਿ ਕੈਂਟ ਥਾਣਾ ਪੁਲਿਸ ਨੇ ਗਊਆਂ ਨਾਲ ਭਰਿਆ ਇਕ ਟਰੱਕ ਫੜਿਆ ਸੀ ਜੋ ਕਿ ਰਾਜਸਥਾਨ ਤੋਂ ਆ ਰਿਹਾ ਸੀ। ਜਦੋਂ ਇਸ ਦੀ ਜਾਣਕਾਰੀ ਗਊ ਰੱਖਿਅਕਾਂ ਨੂੰ ਮਿਲੀ ਤਾਂ ਉਹ ਵੱਡੀ ਗਿਣਤੀ 'ਚ ਕੈਂਟ ਥਾਣੇ ਪਹੁੰਚ ਗਏ। ਉਹ ਟਰੱਕ ਤੋਂ ਗਊਆਂ ਅਤੇ ਬੱਛਿਆਂ ਨੂੰ ਉਤਾਰਣ ਲੱਗੇ।

ਉਨ੍ਹਾਂ ਵਲੋਂ ਗਊਆਂ ਨੂੰ ਉਤਾਰਣ ਦੇ ਤਰੀਕੇ 'ਤੇ ਪੁਲਿਸ ਨੇ ਇਤਰਾਜ਼ ਜ਼ਾਹਰ ਕੀਤਾ ਤਾਂ ਕੁੱਝ ਗਊ ਰੱਖਿਅਕ ਨਾਰਾਜ਼ ਹੋ ਗਏ।  ਉਨ੍ਹਾਂ ਕਿਹਾ ਕਿ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ। ਜਿਸ ਤੋਂ ਬਾਅਦ ਪੁਲਿਸ ਅਤੇ ਗਊ ਰੱਖਿਅਕਾਂ 'ਚ ਵਿਵਾਦ ਹੋਣ ਲਗਾ।  ਵਿਵਾਦ ਵਧਦਾ ਗਿਆ, ਜਦੋਂ ਗਊ ਰੱਖਿਅਕਾਂ ਨਹੀਂ ਮੰਨੇ ਤਾਂ ਗਊ ਰੱਖਿਅਕਾਂ ਨੂੰ ਭਜਾਉਣ ਲਈ ਪੁਲਿਸ ਨੇ ਲਾਠੀਆਂ ਚੱਲਾ ਦਿਤੀਆਂ।