ਆਗਰਾ 'ਚ ਸਾਬਕਾ ਮੰਤਰੀ ਦੇ ਘਰ  ਇਨਕਮ ਟੈਕਸ ਦੀ ਛਾਪੇਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਗਰਾ ਵਿਚ ਸਮਾਜਵਾਦੀ ਪਾਰਟੀ ਸਰਕਾਰ ਵਿਚ ਕੱਦਾਵਰ ਸਾਬਕਾ ਮੰਤਰੀ ਸ਼ਿਵ ਕੁਮਾਰ ਰਾਠੌਰ ਦੇ ਘਰ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਨਕਮ...

income tax department raided

ਆਗਰਾ: ਆਗਰਾ ਵਿਚ ਸਮਾਜਵਾਦੀ ਪਾਰਟੀ ਸਰਕਾਰ ਵਿਚ ਕੱਦਾਵਰ ਸਾਬਕਾ ਮੰਤਰੀ ਸ਼ਿਵ ਕੁਮਾਰ ਰਾਠੌਰ ਦੇ ਘਰ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਨਕਮ ਟੈਕਸ ਵਿਭਾਗ ਦੀ ਕਈ ਟੀਮਾਂ ਨੇ ਨਿਵਾਸ ਅਤੇ ਦਫ਼ਤਰ 'ਤੇ ਛਾਪੇ-ਮਾਰੀ ਕਰਵਾਈ ਹੈ। ਬੁੱਧਵਾਰ ਸਵੇਰੇ ਇਨਕਮ ਟੈਕਸ  ਵਿਭਾਗ ਦੀ ਟੀਮ ਸਪਾ ਦੇ ਸਾਬਕਾ ਮੰਤਰੀ ਸ਼ਿਵਕੁਮਾਰ ਰਾਠੌਰ ਦੇ ਘਰ ਪਹੁੰਚੀ। ਸੂਤਰਾਂ ਮੁਤਾਬਕ ਟੀਮ ਨੂੰ ਕਾਫ਼ੀ ਸਮੇ ਤੋਂ ਗੜਬੜੀ ਦੀ ਜਾਣਕਾਰੀ ਮਿਲ ਰਹੀ ਸੀ।

ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਸ਼ਹੀਦ ਨਗਰ ਸਥਿਤ ਉਨ੍ਹਾਂ ਦੇ ਘਰ ਅਤੇ ਦਫ਼ਤਰ ਨੂੰ ਅਪਣੇ ਕੱਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਖਬਰ ਲਿਖੇ ਜਾਣ ਤੱਕ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਆਉਣ ਦੀ ਇਜਾਜਤ ਨਹੀਂ ਦਿਤੀ ਗਈ ਹੈ। ਸਾਬਕਾ ਮੰਤਰੀ ਸ਼ਿਵਕੁਮਾਰ ਰਾਠੌਰ  ਦਾ ਸਮਾਜਵਾਦੀ ਪਾਰਟੀ ਸਰਕਾਰ ਵਿਚ ਦਬਦਬਾ ਰਿਹਾ ਹੈ। ਸਪਾ ਸਰਕਾਰ ਵਿਚ ਉਨ੍ਹਾਂ ਨੂੰ ਸੂਬਾ ਮੰਤਰੀ ਬਣਾਇਆ ਗਿਆ ਸੀ।

ਸਪਾ ਰੱਖਿਅਕ ਮੁਲਾਇਮ ਸਿੰਘ ਯਾਦਵ ਨੇ ਉਨ੍ਹਾਂ ਦੀ ਫੈਕਟਰੀ ਦਾ ਉਦਘਾਟਨ ਵੀ ਕੀਤਾ ਸੀ। ਸ਼ਿਵਕੁਮਾਰ ਰਾਠੌਰ ਦੀ ਸਲੋਨੀ ਸਰਸੋਂ ਦੇ ਤੇਲ ਦੇ ਨਾਮ ਦੀ ਵੱਡੀ ਫੈਕਟਰੀ ਹੈ। ਇਨਕਮ ਟੈਕਸ ਵਿਭਾਗ ਦੀ ਛਾਪੇ ਮਾਰੀ ਆਗਰਾ, ਕਾਨਪੁਰ ਅਤੇ ਮਥੁਰਾ ਸਮੇਤ ਰਾਜਸਥਾਨ ਦੇ ਜ਼ਿਲ੍ਹਿਆਂ ਵਿਚ ਵੀ ਹੋਈ ਹੈ, ਅਜਿਹੀ ਜਾਣਕਾਰੀ ਪ੍ਰਾਪਤ ਹੋਈਆਂ ਹਨ।