ਉਜਵਲਾ ਤੋਂ ਬਾਅਦ ਭਾਰਤ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰਸੋਈ ਗੈਸ ਉਪਭੋਗਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਕਾਰ ਦੀ ਹਰੇਕ ਪਰਿਵਾਰ ਨੂੰ ਸਵੱਛ ਰਸੋਈ ਗੈਸ ਈਂਧਨ ਉਪਲੱਬਧ ਕਰਵਾਉਣ ਦੀ ਪਹਿਲ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐੱਲ.ਪੀ.ਜੀ.....

Ujjwala Yojna

ਨਵੀਂ ਦਿੱਲੀ : ਸਰਕਾਰ ਦੀ ਹਰੇਕ ਪਰਿਵਾਰ ਨੂੰ ਸਵੱਛ ਰਸੋਈ ਗੈਸ ਈਂਧਨ ਉਪਲੱਬਧ ਕਰਵਾਉਣ ਦੀ ਪਹਿਲ ਨਾਲ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐੱਲ.ਪੀ.ਜੀ. ਉਪਭੋਗਤਾ ਬਣ ਗਿਆ ਹੈ। ਪੈਟਰੋਲੀਅਮ ਸਕੱਤਰ ਐੱਮ.ਐੱਮ. ਕੁੱਟੀ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਐੱਲ.ਪੀ.ਜੀ. ਦੀ ਮੰਗ 2025 ਤੱਕ 34 ਫੀਸਦੀ ਵਧਣ ਦਾ ਅਨੁਮਾਨ ਹੈ। ਏਸ਼ੀਆ ਐੱਲ.ਪੀ.ਜੀ. ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕੁੱਟੀ ਨੇ ਕਿਹਾ ਕਿ ਐੱਲ.ਪੀ.ਜੀ. ਉਪਭੋਗਤਾਵਾਂ ਦੀ ਗਿਣਤੀ 'ਚ ਸਾਲਾਨਾ ਆਧਾਰ 'ਤੇ 15 ਫੀਸਦੀ ਵਾਧਾ ਹੋਇਆ ਹੈ। ਸਾਲ 2014-15 'ਚ ਐੱਲ.ਪੀ.ਜੀ. ਉਪਭੋਗਤਾਵਾਂ ਦੀ ਗਿਣਤੀ 14.8 ਕਰੋੜ ਸੀ ਜੋ 2017-18 'ਚ ਵਧ

ਕੇ 22.4 ਕਰੋੜ ਹੋ ਗਈ।  ਉਨ੍ਹਾਂ ਕਿਹਾ ਕਿ ਜਨਸੰਖਿਆ 'ਚ ਤੇਜ਼ ਵਾਧਾ ਅਤੇ ਪੇਂਡੂ ਖੇਤਰਾਂ 'ਚ ਐੱਲ.ਪੀ.ਜੀ. ਪਹੁੰਚ ਵਧਣ ਨਾਲ ਐੱਲ.ਪੀ.ਜੀ. ਉਪਭੋਗ 'ਚ ਔਸਤਨ 8.4 ਫੀਸਦੀ ਵਾਧਾ ਹੋਇਆ ਹੈ। ਇਸ 'ਚ 2.25 ਕਰੋੜ ਟਨ ਦੇ ਨਾਲ ਭਾਰਤ ਦੁਨੀਆ ਦਾ ਦੂਜਾ ਸਭਾ ਤੋਂ ਵੱਡਾ ਐੱਲ.ਪੀ.ਜੀ. ਉਪਭੋਗਤਾ ਬਣ ਗਿਆ ਹੈ।
ਪੈਟਰੋਲੀਅਮ ਮੰਤਰਾਲੇ ਦੇ ਅਨੁਮਾਨ ਮੁਤਾਬਕ 2025 ਤੱਕ ਐੱਲ.ਪੀ.ਜੀ. ਉਪਭੋਗ ਵਧ ਕੇ 3.03 ਕਰੋੜ ਟਨ 'ਤੇ ਪਹੁੰਚ ਗਿਆ। 2040 ਇਹ ਅੰਕੜਾ 4.06 ਕਰੋੜ ਟਨ ਹੋਵੇਗਾ। ਕੁੱਟੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਭਰ 'ਚ ਐੱਲ.ਪੀ.ਜੀ. ਦੇ ਉਪਭੋਗ ਨੂੰ ਪ੍ਰੋਤਸਾਹਨ ਦੇਣ ਲਈ ਕਈ ਕਦਮ ਚੁੱਕੇ ਹਨ।

ਵਿਸ਼ੇਸ਼ ਤੌਰ 'ਤੇ ਪਰਿਵਾਰਾਂ 'ਚ ਐੱਲ.ਪੀ.ਜੀ. ਉਪਭੋਗ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਪੇਂਡੂ ਪਰਿਵਾਰ ਰਸਮੀ ਈਂਧਨ 'ਤੇ ਨਿਰਭਰ ਰਹਿੰਦੇ ਹਨ ਜੋ ਉਨ੍ਹਾਂ ਦੀ ਸਿਹਤ ਨੂੰ ਤਾਂ ਨੁਕਸਾਨ ਪਹੁੰਚਾਉਂਦਾ ਹੀ ਹੈ ਨਾਲ ਹੀ ਇਸ ਨਾਲ ਪ੍ਰਦੂਰਸ਼ਣ ਵੀ ਵਧਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਉਜੱਵਲਾ ਯੋਜਨਾ (ਪੀ.ਐੱਮ.ਯੂ.ਵਾਈ) ਦੇ ਤਹਿਤ 6.31 ਕਰੋੜ ਕਨੈਕਸ਼ਨ ਉਪਲੱਬਧ ਕਰਵਾਏ ਗਏ ਹਨ। ਇਹ ਯੋਜਨਾ ਇਕ ਮਈ 2016 ਨੂੰ ਸ਼ੁਰੂ ਹੋਈ ਸੀ। ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਉਜਵਲਾ ਯੋਜਨਾ ਮਈ 2016 'ਚ ਸ਼ੁਰੂ ਹੋਈ ਸੀ।

ਇਸ ਦੇ ਤਹਿਤ ਤਿੰਨ ਸਾਲ 'ਚ ਪੰਜ ਕਰੋੜ ਗਰੀਬ ਮਹਿਲਾਵਾਂ ਨੂੰ ਐੱਲ.ਪੀ.ਜੀ. ਕਨੈਕਸ਼ਨ ਉਪਲੱਬਧ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਦੇ ਤਹਿਤ ਹੁਣ ਤੱਕ ਛੇ ਕਰੋੜ ਗਰੀਬ ਮਹਿਲਾਵਾਂ ਨੂੰ ਐੱਲ.ਪੀ.ਜੀ. ਕਨੈਕਸ਼ਨ ਦਿੱਤੇ ਜਾ ਚੁੱਕੇ ਹਨ ਅਤੇ ਹੁਣ 2020 ਤੱਕ ਅੱਠ ਕਰੋੜ ਕਨੈਕਸ਼ਨ ਦੇਣ ਦਾ ਟੀਚਾ ਰੱਖਿਆ ਗਿਆ ਹੈ। ਪ੍ਰਧਾਨ ਨੇ ਕਿਹਾ ਕਿ ਦੇਸ਼ 'ਚ ਐੱਲ.ਪੀ.ਜੀ. ਦੀ ਪਹੁੰਚ 90 ਫੀਸਦੀ 'ਤੇ ਪਹੁੰਚ ਗਈ ਹੈ। ਇਹ ਗਿਣਤੀ 2014 'ਚ 55 ਫੀਸਦੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਅੱਠ ਕਰੋੜ ਦੇ ਆਪਣੇ ਟੀਚੇ ਨੂੰ ਹਾਸਲ ਕਰ ਲੈਣ ਦੀ ਉਮੀਦ ਹੈ।