ਦੇਸ਼ ਦੇ 76 ਜ਼ਿਲ੍ਹਿਆਂ 'ਚ ਹੁਣ ਵੀ ਨਹੀਂ ਹੈ ਬਲੱਡ ਬੈਂਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਮੰਨਿਆ ਹੈ ਕਿ ਦੇਸ਼ ਦੇ 76 ਜ਼ਿਲ੍ਹਿਆਂ ਵਿਚ ਬਲੱਡ ਬੈਂਕ ਨਹੀਂ ਹੈ.....

Blood Bank

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਮੰਨਿਆ ਹੈ ਕਿ ਦੇਸ਼ ਦੇ 76 ਜ਼ਿਲ੍ਹਿਆਂ ਵਿਚ ਬਲੱਡ ਬੈਂਕ ਨਹੀਂ ਹੈ। ਸਿਹਤ ਅਤੇ ਪਰਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਯਾ ਪਟੇਲ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਰਾਜ ਸਭਾ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਬਲੱਡ ਬੈਂਕਾਂ ਦੀ ਸਥਾਪਨਾ ਕਰਨ ਦੀ ਜ਼ਿੰਮੇਵਾਰੀ ਰਾਜ ਸਰਕਾਰਾਂ ਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਹੈ ਕਿ ਹਰ ਜ਼ਿਲ੍ਹੇ ਵਿਚ ਘੱਟੋ ਘੱਟ ਇਕ ਬਲੱਡ ਬੈਂਕ ਹੋਵੇ। ਉਨ੍ਹਾਂ ਦਸਿਆ ਕਿ ਅਰੁਣਾਚਲ ਪ੍ਰਦੇਸ਼ ਵਿਚ ਸੱਭ ਤੋਂ ਜ਼ਿਆਦਾ 14 ਅਜਿਹੇ ਜ਼ਿਲ੍ਹੇ ਹਨ ਜਿਥੇ ਬਲੱਡ ਬੈਂਕ ਨਹੀਂ ਹੈ। ਮਣੀਪੁਰ ਵਿਚ ਅਜਿਹੇ ਜ਼ਿਲ੍ਹਿਆਂ ਦੀ ਗਿਣਤੀ 12, ਨਾਗਾਲੈਂਡ ਵਿਚ ਨੌਂ, ਆਸਾਮ ਵਿਚ ਅੱਠ, ਮੇਘਾਲਿਆ ਅਤੇ ਜੰਮੂ ਕਸ਼ਮੀਰ ਵਿਚ ਪੰਜ-ਪੰਜ ਹੈ। (ਏਜੰਸੀ)