ਸ਼ਾਂਤੀਪੂਰਵਕ ਢੰਗ ਨਾਲ ਚੱਕਾ ਜਾਮ ਜਾਰੀ: ਰਾਕੇਸ਼ ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

''ਅਸੀਂ ਕਿਤੇ ਨਹੀਂ ਜਾ ਰਹੇ ਅਸੀਂ ਅਕਤੂਬਰ ਤੱਕ''

Rakesh Tikait

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਅੱਜ ਦੇਸ਼ਭਰ 'ਚ ਚੱਕਾ ਜਾਮ ਕੀਤਾ ਹੋਇਆ ਹੈ। ਦਿੱਲੀ, ਯੂਪੀ ਤੇ ਉੱਤਰਾਖੰਡ ਨੂੰ ਛੱਡ ਕੇ ਬਾਕੀ ਪੂਰੇ ਦੇਸ਼ 'ਚ ਸੜਕਾਂ 'ਤੇ ਕਿਸਾਨ ਵੱਲੋਂ ਚੱਕਾ ਜਾਮ ਹੈ ।

ਦੇਸ਼ ਭਰ ਦੇ ਕੌਮੀ ਤੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਗਿਆ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਨੂੰ ਨਹੀਂ ਰੋਕਿਆ ਗਿਆ। ਇਹ ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਚੱਲ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਦੇਸ਼ ਵਿੱਚ ਸ਼ਾਂਤਮਈ ਢੰਗ ਨਾਲ ਚੱਕਾ ਜਾਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਦੇਸ਼ ਦੀ ਮਿੱਟੀ ਨਾਲ ਜੋੜਨਗੇ। ਇਕ ਨਵਾਂ ਯੁੱਗ ਪੈਦਾ ਹੋਏਗਾ। ਇਸ ਵਿਚ ਰਾਜਨੀਤਿਕ  ਵਾਲੇ ਕਿਥੇ ਹਨ,  ਇੱਥੇ ਕੋਈ ਨਹੀਂ ਆ ਰਿਹਾ।

ਇਹ ਇਕ ਲੋਕ ਲਹਿਰ ਹੈ। ਰੋਟੀ ਤਿੰਜੋਰੀ ਵਿਚ ਬੰਦ ਨਾ ਹੋ ਜਾਵੇ ਹੈ, ਇਹ ਉਸਜਦਾ ਅੰਦੋਲਨ  ਹੈ। ਯੂ ਪੀ ਅਤੇ ਉਤਰਾਖੰਡ ਵਿਚ ਕੁਝ ਹੰਗਾਮਾ ਕਰਨ ਵਾਲੇ ਸਨ, ਇਸ ਲਈ ਉਥੇ  ਚੱਕਾ ਜਾਮ ਨਹੀਂ ਕੀਤਾ ਗਿਆ। ਅਸੀਂ ਕਿਤੇ ਨਹੀਂ ਜਾ ਰਹੇ ਅਸੀਂ ਅਕਤੂਬਰ ਤੱਕ।