ਜਿੱਥੇ ਸਰਕਾਰ ਨੇ ਗੱਡੀਆਂ ਸੀ ਕਿੱਲਾਂ ਉੱਥੇ ਪੰਜਾਬੀਆਂ ਨੇ ਪਿੰਡ ਤੋਂ ਮਿੱਟੀ ਲਿਆ ਕੇ ਲਗਾਏ ਫੁੱਲ
ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਨੂੰ ਰੋਕਣ ਲਈ ਸੜਕ ਉੱਤੇ ਕਿੱਲਾਂ ਲਗਾ ਦਿੱਤੀਆਂ ਹਨ ਹਾਲਾਂਕਿ, ਇਸ ਨੂੰ ਕਈ ਥਾਵਾਂ ਤੋਂ ਹਟਾ ਵੀ ਦਿੱਤਾ ਗਿਆ ਹੈ।
ਨਵੀਂ ਦਿੱਲੀ - ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਦੇਸ਼ਭਰ 'ਚ ਚੱਕਾ ਜਾਮ ਕੀਤਾ ਜਾ ਰਿਹਾ ਹੈ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਦੀ ਬੀਤੇ ਦਿਨੀ ਗਾਜੀਪੁਰ ਬਾਰਡਰ 'ਤੇ ਗਾਂਧੀਗਿਰੀ ਦੇਖਣ ਨੂੰ ਮਿਲੀ। ਗਾਜੀਪੁਰ ਬਾਰਡਰ ' ਤੇ ਦਿੱਲੀ ਪੁਲਿਸ ਵੱਲੋਂ ਕਿੱਲਾਂ ਬੇਰੀਗਡਿੰਗ ਕੀਤੀ ਗਈ ਸੀ ਤੇ ਸਰਕਾਰ ਵਲੋਂ ਇਸ ਜ਼ੁਲਮ ਦਾ ਆਗੂ ਰਾਕੇਸ਼ ਟਿਕੈਤ ਵੱਲੋਂ ਸ਼ਾਂਤੀ ਨਾਲ ਜਵਾਬ ਦਿੱਤਾ ਗਿਆ। ਗਾਜ਼ੀਪੁਰ ਵਿੱਚ, ਜਿਥੇ ਪ੍ਰਸ਼ਾਸਨ ਨੇ ਕਿੱਲਾਂ ਲਾਈਆਂ ਸਨ, ਉੱਥੇ ਹੀ ਟਿਕੈਤ ਪਿੰਡ ਤੋਂ ਮਿੱਟੀ ਲਿਆ ਕੇ ਫੁੱਲ ਲਗਾਉਂਦੇ ਦਿਖਾਈ ਦਿੱਤੇ।
Rakesh Tikait
26 ਜਨਵਰੀ ਨੂੰ ਹੋਈ ਟ੍ਰੈਕਟਰ ਪਰੇਡ 'ਚ ਪ੍ਰਦਰਸ਼ਨਾਕਰੀਆਂ ਦੀ ਕੁਝ ਥਾਵਾਂ 'ਤੇ ਪੁਲਿਸ ਨਾਲ ਝੜਪ ਹੋ ਗਈ। ਕੁਝ ਕਿਸਾਨ ਪਰੇਡ ਦੇ ਤੈਅ ਰਾਹ ਤੋਂ ਵੱਖ ਹੋਕੇ ਲਾਲ ਕਿਲ੍ਹਾ ਪਹੁੰਚ ਗਏ ਤੇ ਉੱਥੇ ਉਨ੍ਹਾਂ ਧਾਰਮਿਕ ਝੰਡਾ ਲਹਿਰਾ ਦਿੱਤਾ। ਇਸ ਦੇ ਚਲਦੇ ਸਰਕਾਰ ਵਲੋਂ ਗਾਜ਼ੀਪੁਰ ਬਾਰਡਰ ਤੇ ਪੁਲਿਸ ਨੇ ਕਿਲ੍ਹੇ ਬੰਦੀ ਕਰ ਦਿੱਤੀ ਹੈ। ਗਾਜੀਪੁਰ ਬਾਰਡਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਨੂੰ ਰੋਕਣ ਲਈ ਸੜਕ ਉੱਤੇ ਕਿੱਲਾਂ ਲਗਾ ਦਿੱਤੀਆਂ ਹਨ ਹਾਲਾਂਕਿ, ਇਸ ਨੂੰ ਕਈ ਥਾਵਾਂ ਤੋਂ ਹਟਾ ਵੀ ਦਿੱਤਾ ਗਿਆ ਹੈ।
ਗਾਜੀਪੁਰ ਸਰਹੱਦ 'ਤੇ ਧਰਨੇ' ਤੇ ਬੈਠੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜਿਸ ਥਾਂ ਤੇ ਕਿੱਲਾਂ ਲਗਾਈਆਂ ਗਈਆਂ ਸਨ ਉੱਥੇ ਉਹ ਫੁੱਲ ਲਗਾਉਣ ਦਾ ਕੰਮ ਕਰ ਰਹੇ ਹਨ। ਰਾਕੇਸ਼ ਟਿਕੈਤ ਨੇ ਕਿੱਲਾਂ ਵਾਲੀ ਜਗ੍ਹਾ 'ਤੇ ਡੰਪਰ ਨਾਲ ਮਿੱਟੀ ਲਗਾਈ ਅਤੇ ਫਿਰ ਉੱਥੇ ਫੁੱਲ ਲਗਾਏ।
ਦੱਸਣਯੋਗ ਹੈ ਕਿ ਕਿਸਾਨ ਅੰਦੋਲਨ 70 ਦਿਨਾਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਿਹਾ ਹੈ। ਕਿਸਾਨ ਜਥੇਬੰਦੀਆਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੀਆਂ ਹਨ। ਇਸ ਨੂੰ ਤੇਜ਼ ਕਰਨ ਲਈ ਕਿਸਾਨ ਸੰਗਠਨਾਂ ਨੇ ਸ਼ਨੀਵਾਰ ਨੂੰ ਦੇਸ਼ ਵਿਆਪੀ ਚੱਕਾ ਜਾਮ ਦਾ ਐਲਾਨ ਕੀਤਾ ਹੈ। ਚੱਕਾ ਜੈਮ ਤਿੰਨ ਘੰਟੇ 12 ਵਜੇ ਤੋਂ 3 ਵਜੇ ਦੇ ਵਿਚਕਾਰ ਰਹੇਗਾ।
Rakesh Tikait