ਵਿਆਹ ਸਮਾਗਮ ’ਚ ਸ਼ਾਮਲ ਹੋਏ ਭਾਜਪਾ ਨੇਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਮਲਾਵਰਾਂ ਨੇ ਪਰਿਵਾਰ ਦੇ ਸਾਹਮਣੇ ਭਾਜਪਾ ਆਗੂ ਦਾ ਕਤਲ ਕਰ ਦਿੱਤਾ।

photo

 

ਬੀਜਾਪੁਰ - ਛੱਤੀਸਗੜ੍ਹ ਦੇ ਬੀਜਾਪੁਰ ਵਿੱਚ 5 ਫਰਵਰੀ ਨੂੰ ਮਾਓਵਾਦੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਆਗੂ ਦੀ ਹੱਤਿਆ ਕਰ ਦਿੱਤੀ ਸੀ। ਮ੍ਰਿਤਕ ਨੀਲਕੰਠ ਕਾਕੇਮ ਕਿਸੇ ਪਰਿਵਾਰਕ ਸਮਾਗਮ ਦੀ ਤਿਆਰੀ ਲਈ ਆਪਣੇ ਜੱਦੀ ਪਿੰਡ ਗਿਆ ਹੋਇਆ ਸੀ। ਐਤਵਾਰ ਨੂੰ ਮਾਓਵਾਦੀਆਂ ਨੇ ਇੱਕ ਭਾਜਪਾ ਨੇਤਾ ਨੂੰ ਉਸਦੇ ਪਰਿਵਾਰ ਦੇ ਸਾਹਮਣੇ ਮਾਰ ਦਿੱਤਾ।

ਨੀਲਕੰਠ ਕਾਕੇਮ ਲਗਭਗ ਤੀਹ ਸਾਲਾਂ ਤੋਂ ਰਾਜਨੀਤੀ ਵਿੱਚ ਸਰਗਰਮ ਸਨ। ਉਹ ਬੀਜਾਪੁਰ ਦਾ ਰਹਿਣ ਵਾਲਾ ਸੀ। ਉਸ ਦਾ ਪਿੰਡ ਇਸ ਖੇਤਰ ਦੇ ਉਸੂਰ ਬਲਾਕ ਵਿੱਚ ਹੈ ਜੋ ਮਾਓਵਾਦ ਤੋਂ ਬਹੁਤ ਪ੍ਰਭਾਵਿਤ ਹੈ। ਨੀਲਕੰਠ 15 ਸਾਲਾਂ ਤੋਂ ਉਸੂਰ ਦੇ ਮੰਡਲ ਮੁਖੀ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਸਨ

ਰਿਪੋਰਟ ਮੁਤਾਬਕ ਉਹ ਆਪਣੀ ਪਤਨੀ ਦੀ ਭੈਣ ਦੇ ਵਿਆਹ ਦੀ ਤਿਆਰੀ ਲਈ ਆਪਣੇ ਜੱਦੀ ਪਿੰਡ ਪੇਨਕਰਮ ਗਿਆ ਸੀ। ਇਹ ਮਾਓਵਾਦ ਤੋਂ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ ਇੱਕ ਦੱਸਿਆ ਜਾਂਦਾ ਹੈ। ਛੱਤੀਸਗੜ੍ਹ ਵਿੱਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਿਪੋਰਟ ਮੁਤਾਬਕ ਇਸ ਦੇ ਮੱਦੇਨਜ਼ਰ ਪੁਲਿਸ ਨੇ ਇਕ ਹਫਤਾ ਪਹਿਲਾਂ ਨੀਲਕੰਠ ਨੂੰ ਚਿਤਾਵਨੀ ਦਿੱਤੀ ਸੀ ਕਿ ਮਾਓਵਾਦੀਆਂ ਤੋਂ ਉਸ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਨੇੜੇ ਆਉਂਦੇ ਹੀ ਨਕਸਲੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਇਹ ਖਦਸ਼ਾ ਬੀਤੇ ਦਿਨ ਸਹੀ ਸਾਬਤ ਹੋਇਆ। ਮਾਓਵਾਦੀ ਨੀਲਕੰਠ ਕਾਕੇਮ ਦੇ ਟਿਕਾਣੇ 'ਤੇ ਪਹੁੰਚੇ। ਚਾਕੂ ਅਤੇ ਕੁਹਾੜੀ ਨਾਲ ਉਸ ਦੀ ਹੱਤਿਆ ਕਰ ਦਿੱਤੀ। ਰਿਪੋਰਟ ਮੁਤਾਬਕ ਘਟਨਾ ਸਮੇਂ ਨੀਲਕੰਠ ਦਾ ਪਰਿਵਾਰ ਮੌਕੇ 'ਤੇ ਮੌਜੂਦ ਸੀ। ਹਮਲਾਵਰਾਂ ਨੇ ਪਰਿਵਾਰ ਦੇ ਸਾਹਮਣੇ ਭਾਜਪਾ ਆਗੂ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਸਥਾਨਕ ਪੁਲਿਸ ਅਤੇ ਸੀਆਰਪੀਐਫ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ।