ਸੁਨੀਲ ਜਾਖੜ ਕਦੇ ਵੀ ਕਿਸੇ ਚੀਜ਼ ਨੂੰ ਸੰਪੂਰਨ ਰੂਪ ਵਿਚ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ- ਮਨੀਸ਼ ਤਿਵਾੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਰਅਸਲ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਇਕ ਹੋਰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਤਿਆਰੀ ਵਿਚ ਹੈ।

Manish Tewari reply to Sunil Jakhar

 

ਚੰਡੀਗੜ੍ਹ: ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਭਾਜਪਾ ਆਗੂ ਸੁਨੀਲ ਜਾਖੜ ਦੇ ਟਵੀਟ ਦਾ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਮੇਰੇ ਦੋਸਤ ਸੁਨੀਲ ਜਾਖੜ ਦੀ ਸਮੱਸਿਆ ਇਹ ਹੈ ਕਿ ਉਹ ਕਦੇ ਵੀ ਕਿਸੇ ਵੀ ਚੀਜ਼ ਨੂੰ ਸੰਪੂਰਨ ਰੂਪ ਵਿਚ ਪੜ੍ਹਨ/ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਅਤੇ ਖਿਆਲੀ ਦੁਸ਼ਮਣ ਬਣਾ ਲੈਂਦੇ ਹਨ। ਮੇਰੇ ਆਰਟੀਕਲ ਵਿਚ ਮੈਂ ਸਪੱਸ਼ਟ ਤੌਰ ’ਤੇ ਜੇਪੀਸੀ (ਜੁਆਇੰਟ ਪਾਰਲੀਮੈਂਟਰੀ ਕਮੇਟੀ) ਲਈ ਕੇਸ ਰੱਖਿਆ ਹੈ।

ਦਰਅਸਲ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਇਕ ਹੋਰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਤਿਆਰੀ ਵਿਚ ਹੈ।

ਸੁਨੀਲ ਜਾਖੜ ਨੇ ਲਿਖਿਆ ਸੀ, “ਕਾਂਗਰਸ ਇਕ ਵੰਡਿਆ ਘਰ! ਜਦਕਿ ਇਹ ਸਰਕਾਰ ’ਤੇ ਮਿਲੀਭੁਗਤ ਦਾ ਦੋਸ਼ ਲਗਾਉਂਦੇ ਹਨ ਪਰ ਇਸ ਦੇ ਆਪਣੇ ਪੰਜਾਬ ਦੇ ਸੰਸਦ ਮੈਂਬਰ ਨੇ ਇਕ ਲੇਖ ਵਿਚ ਹਿੰਡਨਬਰਗ ਰਿਪੋਰਟ ਨੂੰ ਭਾਰਤ ਦੀ ਵਧ ਰਹੀ ਰਣਨੀਤਕ ਸ਼ਕਤੀ ਨੂੰ ਤਬਾਹ ਕਰਨ ਦੀ ਇਕ ਭੂ-ਰਾਜਨੀਤਿਕ ਸਾਜ਼ਿਸ਼ ਵਜੋਂ ਦੇਖਿਆ ਹੈ”।

ਉਹਨਾਂ ਅੱਗੇ ਲਿਖਿਆ ਕਿ ਜਲਦ ਹੀ ਹਾਈਕਮਾਨ ਪ੍ਰਨੀਤ ਕੌਰ ਤੋਂ ਬਾਅਦ ਇਕ ਹੋਰ ਨੋਟਿਸ ਭੇਜਣ ਵਾਲੀ ਹੈ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਨੇ ਬਿਨਾਂ ਨਾਂਅ ਲਏ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਹਿੰਡਨਬਰਗ ਰਿਪੋਰਟ ’ਤੇ ਲਿਖੇ ਲੇਖ ਦਾ ਹਵਾਲਾ ਦਿੱਤਾ ਹੈ। ਇਸ ਵਿਚ Geo Politics ਸਾਜ਼ਿਸ਼ ਵੱਲ ਇਸ਼ਾਰਾ ਕੀਤਾ ਗਿਆ ਸੀ।