ਬੇਰੁਜ਼ਗਾਰ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਧਾਇਕ ਨੇ ਲਗਾਈ 'ਦੌੜ'

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਇਨ੍ਹਾਂ ਮਸਲਿਆਂ ਲਈ ਕੇਂਦਰ ਤੇ ਸੂਬਾ ਸਰਕਾਰਾਂ ਗੰਭੀਰ ਨਹੀਂ

Image

 

ਜੈਪੁਰ - ਬੇਰੁਜ਼ਗਾਰ ਨੌਜਵਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਬਹਿਰੋੜ ਤੋਂ ਅਜ਼ਾਦ ਵਿਧਾਇਕ ਬਲਜੀਤ ਯਾਦਵ ਸੋਮਵਾਰ ਨੂੰ ਜੈਪੁਰ ਦੇ ਸੈਂਟਰਲ ਪਾਰਕ ਵਿੱਚ ਪੂਰਾ ਦਿਨ ਦੌੜੇ।

ਕਾਲੀ ਟੀ-ਸ਼ਰਟ ਅਤੇ ਕਾਲੀ ਪੈਂਟ ਵਿੱਚ ਪਹਿਨ ਕੇ ਵਿਧਾਇਕ ਨੇ ਸਵੇਰੇ ਸੱਤ ਵਜੇ ਦੌੜ ਸ਼ੁਰੂ ਕੀਤੀ ਅਤੇ ਸੂਰਜ ਛਿਪਣ ਤੱਕ ਦੌੜਦੇ ਰਹੇ।

ਉਨ੍ਹਾਂ ਨੌਜਵਾਨਾਂ ਵਿੱਚ ਵਧ ਰਹੀ ਬੇਰੁਜ਼ਗਾਰੀ ਲਈ ਕੇਂਦਰ ਤੇ ਸੂਬਾ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰਾਂ ਇਨ੍ਹਾਂ ਮਸਲਿਆਂ ਪ੍ਰਤੀ ਗੰਭੀਰ ਨਹੀਂ ਹਨ।

ਉਨ੍ਹਾਂ ਰਾਜਸਥਾਨ ਦੀਆਂ ਨੌਕਰੀਆਂ ਵਿੱਚ 'ਬਾਹਰੀ ਉਮੀਦਵਾਰਾਂ' ਦੇ ਆਉਣ ‘ਤੇ ਵੀ ਇਤਰਾਜ਼ ਜਤਾਇਆ।

ਉਨ੍ਹਾਂ ਕਿਹਾ, "ਸੂਬਾ ਸਰਕਾਰ ਨੇ ਇਸ ਬਜਟ ਸੈਸ਼ਨ ਵਿੱਚ ਪੰਜ ਲੱਖ ਭਰਤੀਆਂ ਕੱਢੇ, ਦੋ ਮਹੀਨਿਆਂ ਬਾਅਦ ਪ੍ਰੀਖਿਆ ਕਰਵਾਈ, ਚਾਰ ਮਹੀਨਿਆਂ ਬਾਅਦ ਨਤੀਜਾ ਦੇਵੇ ਅਤੇ ਛੇ ਮਹੀਨਿਆਂ ਵਿੱਚ ਨਿਯੁਕਤੀਆਂ ਕਰੇ। ਇਹ ਮੇਰੀ ਮੰਗ ਹੈ।"

ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪੂਰਾ ਪਾਣੀ ਅਤੇ ਬਿਜਲੀ ਮੁਹੱਈਆ ਕਰਵਾਈ ਜਾਵੇ। ਕਈ ਪ੍ਰਸ਼ੰਸਕ ਅਤੇ ਹੋਰ ਲੋਕ ਵੀ ਵਿਧਾਇਕ ਨਾਲ ਦੌੜਦੇ ਨਜ਼ਰ ਆਏ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ 25 ਮਾਰਚ ਨੂੰ ਵੀ ਯਾਦਵ ਨੇ ਬੇਰੁਜ਼ਗਾਰੀ ਅਤੇ ਭਰਤੀ ਪ੍ਰੀਖਿਆਵਾਂ 'ਚ ਬੇਨਿਯਮੀਆਂ ਵਰਗੇ ਮੁੱਦਿਆਂ 'ਤੇ ਇਸੇ ਸੈਂਟਰਲ ਪਾਰਕ 'ਚ ਪੂਰਾ ਦਿਨ ਦੌੜ ਲਗਾਈ ਸੀ।