ਦਿੱਲੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ 7.8 ਕਰੋੜ ਰੁਪਏ ਦੇ ਸੋਨੇ ਦੇ ਸਿੱਕੇ ਕੀਤੇ ਜ਼ਬਤ
ਦੋਵਾਂ ਯਾਤਰੀਆਂ ਨੂੰ ਜਾਂਚ ਲਈ ਹਿਰਾਸਤ ਵਿਚ ਲਿਆ ਗਿਆ
Customs officials seized gold coins worth Rs 7.8 crore at Delhi airport News in punjabi
ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈਜੀਆਈ) ਹਵਾਈ ਅੱਡੇ 'ਤੇ ਦੋ ਵਿਅਕਤੀਆਂ ਕੋਲੋਂ 7.8 ਕਰੋੜ ਰੁਪਏ ਦੇ ਸੋਨੇ ਦੇ ਸਿੱਕੇ ਜ਼ਬਤ ਕੀਤੇ ਗਏ ਹਨ। ਕਸਟਮ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਸਟਮ ਵਿਭਾਗ ਨੇ ਵਿਭਾਗ ਨੇ ਦੱਸਿਆ ਕਿ ਮੁਲਜ਼ਮਾਂ ਦੇ ਸਾਮਾਨ 'ਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ, ਪਰ ਨਿੱਜੀ ਤਲਾਸ਼ੀ ਲੈਣ 'ਤੇ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੀਆਂ ਦੋ ਕਮਰ ਪੱਟੀਆਂ 'ਚ ਛੁਪੇ ਸੋਨੇ ਦੇ ਸਿੱਕੇ ਬਰਾਮਦ ਹੋਏ।
ਕਸਟਮ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਇਕ ਪੋਸਟ ਰਾਹੀਂ ਕਿਹਾ ਕਿ ਅਧਿਕਾਰੀਆਂ ਨੇ 10.092 ਕਿਲੋਗ੍ਰਾਮ ਸੋਨੇ ਦੇ ਸਿੱਕੇ ਜ਼ਬਤ ਕੀਤੇ, ਜਿਸ ਦੀ ਕੀਮਤ ਲਗਭਗ 7.8 ਕਰੋੜ ਰੁਪਏ ਹੈ। ਦੋਵਾਂ ਯਾਤਰੀਆਂ ਨੂੰ ਜਾਂਚ ਲਈ ਹਿਰਾਸਤ ਵਿਚ ਲਿਆ ਗਿਆ ਹੈ।