Rahul Gandhi: ਆਰ.ਐਸ.ਐਸ. ਦਾ ਇਰਾਦਾ ਇਕ ਵਿਚਾਰ, ਇਕ ਇਤਿਹਾਸ ਅਤੇ ਇਕ ਭਾਸ਼ਾ ਥੋਪਣ ਦਾ ਹੈ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਇਸ ਨੂੰ ਮਨਜ਼ੂਰ ਨਹੀਂ ਕਰਾਂਗੇ

RSS's intention is to impose one ideology, one history and one language: Rahul Gandhi

 

Rahul Gandhi: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਖਰੜਾ ਨਿਯਮਾਂ ਦਾ ਹਵਾਲਾ ਦਿੰਦਿਆਂ ਵੀਰਵਾਰ ਨੂੰ ਦੋਸ਼ ਲਾਇਆ ਕਿ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਦਾ ਇਰਾਦਾ ਦੇਸ਼ ’ਤੇ ਇਕ ਵਿਚਾਰ, ਇਕ ਇਤਿਹਾਸ ਅਤੇ ਇਕ ਭਾਸ਼ਾ ਥੋਪਣ ਦਾ ਹੈ, ਪਰ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। 

ਉਹ ਯੂ.ਜੀ.ਸੀ. ਦੇ ਖਰੜਾ ਨਿਯਮਾਂ ਵਿਰੁਧ ਇਥੇ ਜੰਤਰ-ਮੰਤਰ ’ਤੇ ਡੀ.ਐਮ.ਕੇ. ਦੀ ਵਿਦਿਆਰਥੀ ਇਕਾਈ ਵਲੋਂ ਕਰਵਾਏ ਪ੍ਰਦਰਸ਼ਨ ’ਚ ਸ਼ਾਮਲ ਹੋਏ। ਰਾਹੁਲ ਗਾਂਧੀ ਨੇ ਦਾਅਵਾ ਕੀਤਾ, ‘‘ਆਰ.ਐਸ.ਐਸ. ਦਾ ਉਦੇਸ਼ ਹੋਰ ਸਾਰੇ ਇਤਿਹਾਸ, ਸਭਿਆਚਾਰਾਂ ਅਤੇ ਪਰੰਪਰਾਵਾਂ ਨੂੰ ਮਿਟਾਉਣਾ ਹੈ। ਇਹੀ ਤਾਂ ਉਹ ਹਾਸਲ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਇਰਾਦਾ ਦੇਸ਼ ’ਤੇ ਇਕ ਹੀ ਵਿਚਾਰ, ਇਤਿਹਾਸ ਅਤੇ ਭਾਸ਼ਾ ਥੋਪਣ ਦਾ ਹੈ।’’

ਉਨ੍ਹਾਂ ਦੋਸ਼ ਲਾਇਆ ਕਿ ਆਰ.ਐਸ.ਐਸ. ਵੱਖੋ-ਵੱਖ ਸੂਬਿਆਂ ਦੀਆਂ ਸਿਖਿਆ ਪ੍ਰਣਾਲੀਆਂ ਨਾਲ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਉਨ੍ਹਾਂ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਇਕ ਹੋਰ ਕਦਮ ਹੈ।