ਪਾਕਿਸਤਾਨ ਨੇ ਭਾਰਤ ਨੂੰ ਭੇਜੇ ਐਫ-16 ਲੜਾਕੂ ਜਹਾਜ਼, ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਪਾਕਿਸਤਾਨ ਦੁਆਰਾ ਭਾਰਤ ਦੇ ਖਿਲਾਫ਼ ਐਫ-16 ਜਹਾਜ਼ਾਂ ......

Robert Palladino

ਨਵੀਂ ਦਿੱਲੀ- ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਪਾਕਿਸਤਾਨ ਦੁਆਰਾ ਭਾਰਤ  ਦੇ ਖਿਲਾਫ਼ ਐਫ-16 ਜਹਾਜ਼ ਅਤੇ ਅਮਰਾਮ ਮਿਸਾਇਲ ਇਸਤੇਮਾਲ ਕੀਤੇ ਜਾਣ ਦੇ ਮਾਮਲੇ ਨੂੰ ਬਹੁਤ ਕਰੀਬੀ ਨਾਲ ਦੇਖ ਰਿਹਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਫੌਜੀ ਸਥਾਨਾਂ ਉੱਤੇ 27 ਫਰਵਰੀ ਨੂੰ ਹੋਏ ਅਸਫ਼ਲ ਹਮਲੇ ਵਿਚ ਅਮਰੀਕੀ ਐਫ-16 ਜਹਾਜ਼ਾਂ ਅਤੇ ਅਮਰਾਮ ਮਿਸਾਇਲ ਦਾ ਇਸਤੇਮਾਲ ਕੀਤੇ ਜਾਣ ਦੇ ਸਬੂਤ ਅਮਰੀਕਾ ਨੂੰ ਸੌਂਪ ਦਿੱਤੇ।

ਅਮਰੀਕੀ ਵਿਦੇਸ਼ ਵਿਭਾਗ ਦੇ ਮੁੱਖ ਬੁਲਾਰੇ ਰਾਬਰਟ ਪੈਲਾਡਿਨੋ ਨੇ ਕਿਹਾ, ਅਸੀਂ ਉਨ੍ਹਾਂ ਰਿਪੋਰਟਾਂ ਨੂੰ ਵੇਖਿਆ ਹੈ ਅਤੇ ਅਸੀਂ ਇਸ ਮਾਮਲੇ ਨੂੰ ਬਹੁਤ ਬਰੀਕੀ ਨਾਲ ਦੇਖ ਰਹੇ ਹਾਂ। ਪੈਲਾਡਿਨੋ ਨੇ ਕਿਹਾ, ਮੈਂ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦਾ। ਪਰ ਰਾਜਨੀਤਿਕ   ਤੌਰ ‘ਤੇ ਅਸੀਂ ਹੋਰ ਦੇਸ਼ਾਂ ਦੇ ਨਾਲ ਦੁਵੱਲੇ ਸਮਝੌਤਿਆਂ ਦੀ ਸਮੱਗਰੀ ਉੱਤੇ ਸਰਵਜਨਿਕ ਰੂਪ ਨਾਲ ਟਿੱਪਣੀ ਨਹੀਂ ਕਰਦੇ ਹਾਂ।

ਇਸ ਮੁੱਦੇ ਵਿਚ ਨਾ ਤਾਂ ਅਮਰੀਕੀ ਰੱਖਿਆ ਤਕਨਾਲੋਜੀ ਅਤੇ ਨਾ ਹੀ ਸੰਚਾਰ ਦੇ ਬਾਰੇ ਵਿਚ ਕੋਈ ਟਿੱਪਣੀ ਕਰ ਸਕਦੇ ਹਾਂ। ਆਧਿਕਾਰਕ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਦੁਆਰਾ ਭਾਰਤ ਦੇ ਫੌਜੀ ਸਥਾਨਾਂ ਉੱਤੇ 27 ਫਰਵਰੀ ਨੂੰ ਹੋਏ ਅਸਫ਼ਲ ਹਮਲੇ ਵਿਚ ਅਮਰੀਕੀ ਐਫ-16 ਜਹਾਜ਼ਾਂ ਅਤੇ ਅਮਰਾਮ ਮਿਸਾਇਲ ਦਾ ਇਸਤੇਮਾਲ ਕਰਨ ਦੇ ਸਬੂਤ ਅਮਰੀਕਾ ਨੂੰ ਸੌਂਪ ਦਿੱਤੇ ਹਨ।

ਉਨ੍ਹਾਂ ਨੇ ਦੱਸਿਆ ਕਿ ਭਾਰਤ ਇਸ ਗੱਲ ਨੂੰ ਲੈ ਕੇ ਨਿਸ਼ਚਿਤ ਹੈ ਕਿ ਵਸ਼ਿਗਟਨ ਇਸ ਮਾਮਲੇ ਦੀ ਡੂੰਘਾਈ ਤੱਕ ਜਾਵੇਗਾ ਅਤੇ ਪਾਕਿਸਤਾਨ ਨੇ ਇਸ ਅਮਰੀਕਾ ਨਿਰਮਿਤ ਲੜਾਕੂ ਜਹਾਜ਼ ਦੇ ਨਾਲ ਹਵਾ ਵਿਚ ਵਾਰ ਕਰਨ ਵਾਲੀ ਅਮਰਾਮ ਮਿਸਾਇਲ ਦਾ ਇਸ ਜਹਾਜ਼ ਨਾਲ ਭਾਰਤ ਦੇ ਖਿਲਾਫ਼ ਇਸਤੇਮਾਲ ਕੀਤਾ ਹੈ। ਭਾਰਤੀ ਹਵਾਈ ਫੌਜ ਨੇ 28 ਫ਼ਰਵਰੀ ਨੂੰ ਅਮਰਾਮ ਮਿਸਾਇਲ ਦੇ ਬਚੇ ਹੋਏ ਸਬੂਤਾਂ ਦੀ ਗਵਾਹੀ ਨੂੰ ਪੇਸ਼ ਕੀਤਾ ਸੀ।

ਇਸ ਦੌਰਾਨ ਦੱਸਿਆ ਗਿਆ ਕਿ ਪਾਕਿਸਤਾਨ ਦੇ ਕੋਲ ਐਫ-16 ਦੇ ਇਲਾਵਾ ਹੋਰ ਕੋਈ ਦੂਜੇ ਲੜਾਕੂ ਜਹਾਜ਼ ਨਹੀਂ ਹਨ ਜੋ ਇਸ ਮਿਸਾਇਲ ਨੂੰ ਤਬਾਹ ਕਰ ਸਕਣ। ਪਾਕਿਸਤਾਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਸਨੇ ਭਾਰਤ ਦੇ ਖਿਲਾਫ਼ ਹਵਾਈ ਹਮਲੇ ਵਿਚ ਐਫ-16 ਜਹਾਜ਼ਾਂ ਦਾ ਇਸਤੇਮਾਲ ਨਹੀਂ ਕੀਤਾ।