ਐਸਬੀਆਈ ਵਿਚ ਨਿਕਲੀਆਂ ਨੌਕਰੀਆਂ, ਇੰਟਰਵਿਊ ਤੋਂ ਬਾਅਦ ਹੋਵੇਗੀ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਟੇਟ ਬੈਂਕ ਆੱਫ ਇੰਡੀਆ ਨੇ ਸਪੈਸ਼ਲਿਟੀ ਆੱਫਿਸਰ ਮਤਲਬ ਕਿ........

State Bank of India

 ਨਵੀਂ ਦਿੱਲੀ:  ਸਟੇਟ ਬੈਂਕ ਆੱਫ ਇੰਡੀਆ ਨੇ ਸਪੈਸ਼ਲਿਟੀ ਅਫ਼ਸਰ ਮਤਲਬ ਕਿ ਅਹੁਦੇ ’ਤੇ ਭਰਤੀ ਹੋਣ ਲਈ ਸਰਕਾਰੀ ਸੂਚਨਾਵਾਂ ਜਾਰੀ ਕਰ ਦਿੱਤੀਆਂ ਹਨ। ਐਸਬੀਆਈ ਵੱਲੋਂ ਸੂਚਨਾ ਜਾਰੀ ਹੋਣ ਤੋਂ ਬਾਅਦ ਐਸਓ ਅਹੁਦੇ ਦੇ ਇਛੁੱਕ ਅਤੇ ਯੋਗ ਉਮੀਦਵਾਰ ਸਰਕਾਰੀ ਵੈਬਸਾਈਟ ’ਤੇ ਅਪਲਾਈ ਕਰ ਸਕਦੇ ਹਨ। ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਕ 24 ਮਾਰਚ 2019 ਹੈ।

ਇਹਨਾਂ ਸੂਚਨਾਵਾਂ ਅਨੁਸਾਰ ਐਸਓ ਦੀਆਂ ਅਰਜ਼ੀਆਂ ਲਈ ਸੱਦਾ ਦਿੱਤਾ ਗਿਆ ਹੈ ਅਤੇ ਭਰਤੀ ਵਿਚ 8 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਸ ਵਿਚ ਹਰ ਖੇਤਰ ਦੀਆਂ ਸੀਟਾਂ ਰਾਖਵੀਆਂ ਹਨ। ਐਗਜ਼ੀਕਿਊਟਿਵ ਐਜੂਕੇਸ਼ਨ ਅਹੁਦੇ ਲਈ ਉਮੀਦਵਾਰਾਂ ਨੂੰ ਪੋਸਟ ਗੈ੍ਰ੍ਜੁਏਸ਼ਨ ਕੀਤੀ ਹੋਣੀ ਲਾਜ਼ਮੀ ਹੈ। ਇਹਨਾਂ ਅਹੁਦਿਆਂ ਵਿਚ 28 ਸਾਲ ਤੋਂ 55 ਸਾਲ ਤਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਮਾਰਕਿੰਗ ਕਾਰਜਕਾਰੀ ਲਈ 30 ਸਾਲ ਤੋਂ 55 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਪੋਸਟ ਲਈ ਅਰਜ਼ੀਆਂ ਦੇਣ ਵਾਲੇ ਜਰਨਲ ਅਤੇ ਓਬੀਸੀ ਵਰਗ ਦੇ ਉਮੀਦਵਾਰਾਂ ਨੂੰ 600 ਰੁਪਏ ਅਤੇ ਐਸਸੀ-ਐਸਟੀ ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਫੀਸ ਦਾ ਭੁਗਤਾਨ ਕਰਨਾ ਹੋਵੇਗਾ।

ਫੈਕਲਟੀ ਪੋਸਟ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਦੀ ਤਨਖ਼ਾਹ 25 ਲੱਖ ਤੋਂ 40 ਲੱਖ ਅਤੇ ਮਾਰਕਿੰਗ ਕਾਰਜਕਾਰੀ ਦੀ ਤਨਖ਼ਾਹ 25 ਲੱਖ ਹੋਵੇਗੀ। ਇਸ ਵਾਸਤੇ ਉਮੀਦਵਾਰਾਂ ਦੀ ਪਹਿਲਾਂ ਇੰਟਰਵਿਉ ਹੋਵੇਗੀ ਅਤੇ ਇੰਟਰਵਿਊ ਪਾਸ ਕਰਨ ਵਾਲਿਆਂ ਦੀ ਹੀ ਚੋਣ ਕੀਤੀ ਜਾਵੇਗੀ।