ਪੀਐਮ ਕਿਸਾਨ ਸਮਾਨ ਯੋਜਨਾ ਦੇ ਗੈਰ-ਲਾਭਪਾਤਰੀਆਂ ਤੋਂ ਵਾਪਿਸ ਲਿਆ ਜਾਵੇਗਾ ਪੈਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਅਧੀਨ 2000 ਰੁਪਏ ਦੀ ਪਹਿਲੀ ਕਿਸ਼ਤ ਪਾਉਣ ਵਾਲਿਆਂ ਵਿਚ ਕਈ ਲੋਕ ਅਜਿਹੇ ਵੀ ਹਨ,  ਜਿਨ੍ਹਾਂ ਦਾ ਖੇਤੀ ਨਾਲ...

PM Kissan

ਨਵੀਂ ਦਿੱਲੀ : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੇ ਅਧੀਨ 2000 ਰੁਪਏ ਦੀ ਪਹਿਲੀ ਕਿਸ਼ਤ ਪਾਉਣ ਵਾਲਿਆਂ ਵਿਚ ਕਈ ਲੋਕ ਅਜਿਹੇ ਵੀ ਹਨ,  ਜਿਨ੍ਹਾਂ ਦਾ ਖੇਤੀ ਨਾਲ ਸਿੱਧੇ ਤੌਰ ‘ਤੇ ਕੁੱਝ ਲੈਣਾ ਦੇਣਾ ਨਹੀਂ ਹੈ। ਰਾਜਾਂ ਨੂੰ ਇਸ ਕਮੀ ਨੂੰ ਸੁਧਾਰਨ ਲਈ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਕੇ ਬੈਂਕ ਖਾਤਿਆਂ ਵਿਚ ਗਲਤ ਭੇਜ ਹੋਇਆ ਪੈਸਾ ਵਾਪਸ ਲੈਣ ਨੂੰ ਕਿਹਾ ਹੈ।  ਕੇਂਦਰ ਨੇ ਅਗਲੀ ਕਿਸ਼ਤ ਜਾਰੀ ਹੋਣ ਤੋਂ ਪਹਿਲਾਂ ਅਜਿਹੇ ਲੋਕਾਂ ਦਾ ਨਾਮ ਹਟਾਉਣ ਦਾ ਨਿਰਦੇਸ਼ ਵੀ ਦਿੱਤਾ ਹੈ।

ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਵੱਲੋਂ ਰਾਜ ਸਰਕਾਰਾਂ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਕਿ ਕਈ ਗੈਰ ਲਾਭਪਾਤਰੀਆਂ ਦੇ ਖਾਤਿਆਂ ਵਿਚ ਪਹਿਲੀ ਕਿਸ਼ਤ ਹੋ ਗਈ ਹੈ। ਰਾਜ ਸਰਕਾਰਾਂ ਸਭ ਤੋਂ ਪਹਿਲਾਂ ਅਜਿਹੇ ਨਾਮਾਂ ਨੂੰ ਸੂਚੀ ਤੋਂ ਹਟਾਉਣ, ਜੋ ਇਸਦੇ ਹੱਕਦਾਰ ਨਹੀਂ ਹਨ ਨਾਲ ਹੀ ਪੁਖਤਾ ਇੰਤਜਾਮ ਕੀਤੇ ਜਾਣ ਕਿ ਅਜਿਹੇ ਲਾਭਪਾਤਰੀਆਂ  ਦੇ ਖਾਤਿਆਂ ਵਿਚ ਦੂਜੀ ਕਿਸ਼ਤ ਜਮ੍ਹਾਂ ਨਾ ਹੋ ਸਕੇ। ਰਾਜ ਸਰਕਾਰ ਅਜਿਹੇ ਲੋਕਾਂ ਤੋਂ ਪੈਸਾ ਵਾਪਸ ਲੈਣ ਦੀ ਪ੍ਰੀਕ੍ਰਿਆ ਸ਼ੁਰੂ ਕਰੇ। ਵਾਪਸ ਹੋਣ ਵਾਲੀ ਰਾਸ਼ੀ ਨੂੰ ਇਕ ਪੰਜੀਕ੍ਰਿਤ ਬੈਂਕ ਦੇ ਵੱਖ ਖਾਤਿਆਂ ਵਿਚ ਜਮਾਂ ਕਰਾਇਆ ਜਾਵੇ।

ਮੰਤਰਾਲਾ ਨੇ ਮੁੱਖ ਸਕੱਤਰਾਂ, ਖੇਤੀਬਾੜੀ ਸਕੱਤਰਾਂ ਅਤੇ ਨੋਡਲ ਅਧਿਕਾਰੀਆਂ ਨੂੰ ਪੈਸੇ ਇਕੱਠੇ ਹੋਣ ਤੋਂ ਬਾਅਦ Bharatkosh.Gov.in  ਦੇ ਕੋਲ ਜਮਾਂ ਕਰਾਉਣ ਨੂੰ ਕਿਹਾ ਹੈ। ਜੇਕਰ ਗੈਰ-ਲਾਭਪਾਤਰੀ ਪੈਸਾ ਮੋੜਨਾ ਚਾਹੁੰਦੇ ਹਨ ਤਾਂ ਰਾਜ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਸਹਾਇਤਾ ਉਪਲੱਬਧ ਕਰਾਈ ਜਾਵੇਗੀ। ਧਿਆਨ ਯੋਗ ਹੈ ਕਿ 24 ਫਰਵਰੀ ਨੂੰ ਕੇਂਦਰ ਸਰਕਾਰ ਨੇ ਯੋਜਨਾ ਦੇ ਅਧੀਨ ਇਕ ਕਰੋੜ ਤੋਂ ਜ਼ਿਆਦਾ ਲਾਭਪਾਤਰੀਆਂ  ਦੇ ਖਾਤਿਆਂ  ਵਿਚ 2000 ਰੁਪਏ ਦੀ ਕਿਸ਼ਤ ਜਮ੍ਹਾਂ ਕੀਤੀ ਸੀ।

ਰਾਜਾਂ ਵੱਲੋਂ ਭੇਜੀ ਗਈ ਇਸ ਸੂਚੀ ਵਿਚ ਕਈ ਅਜਿਹੇ ਵੀ ਲੋਕ ਸਨ,  ਜੋ ਇਸਦੇ ਲਾਭਪਾਤਰ ਨਹੀਂ ਸਨ। ਸਰਕਾਰ ਨੇ ਛੋਟੇ ਅਤੇ ਗਰੀਬ ਕਿਸਾਨਾਂ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ। ਇਸਦੇ ਅਧੀਨ ਦੋ ਹੈਕਟੇਅਰ ਤੱਕ ਦੇ ਕਿਸਾਨਾਂ ਨੂੰ ਮੁਨਾਫ਼ਾ ਦੇਣਾ ਤੈਅ ਕੀਤਾ ਗਿਆ। ਇਸਦੇ ਅਧੀਨ 6,000 ਰੁਪਏ ਛੋਟੇ ਕਿਸਾਨਾਂ ਦੇ ਖਾਤਿਆਂ  ਵਿਚ ਤਿੰਨ ਕਿਸ਼ਤਾਂ ਵਿਚ ਪਾਏ ਜਾਣਗੇ।