ਸੁਪਰੀਮ ਕੋਰਟ ਨੇ ਕਿਹਾ, ਕਿ ਅਯੁਧਿਆ ਮਾਮਲਾ ਦੋ ਧਰਮਾਂ ਦੇ ਦਿਲ, ਦਿਮਾਗ, ਅਤੇ ਜਜ਼ਬਾਤਾ ਦਾ ਮਾਮਲਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਸੁਝਾਅ ਦਿਤਾ ਸੀ ਦੋਵੇਂ ਧੜਿਆਂ ਨੂੰ ਗੱਲਬਾਤ ਦੇ ਰਾਸਤੇ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ...

Supreme Court

ਨਵੀ ਦਿੱਲੀ : ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਸੰਵਿਧਾਨਿਕ ਬੈਂਚ ਨੇ ਕੇਸ ਵਿਚ ਵਿਚੋਲਗੀ ਲਈ ਫੈਸਲਾ ਰਾਖਵਾਂ ਰੱਖਿਆ ਹੈ। ਸੁਪਰੀਮ ਕੋਰਟ ਨੇ ਸੁਝਾਅ ਦਿਤਾ ਸੀ ਦੋਵੇਂ ਧੜਿਆਂ ਨੂੰ ਗੱਲਬਾਤ ਦੇ ਰਾਸਤੇ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ। ਜੇਕਰ ਇਕ ਪ੍ਰਤੀਸ਼ਤ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ ਤਾਂ ਉਸ ਲਈ ਇਕ ਕੌਸ਼ਿਸ ਹੋਣੀ ਚਾਹੀਦੀ ਹੈ। ਸੰਵਿਧਾਨਿਕ ਬੈਚ ਨੇ ਕਿਹਾ ਸੀ ਇਹ ਵਿਵਾਦ ਦੋ ਧਰਮਾਂ ਦੀ ਪੂਜਾ, ਸਰਧਾ, ਜਜ਼ਬਾਤਾਂ, ਨਾਲ ਜੁੜਿਆ ਹੈ, ਇਸ ਲਈ ਇਸ ਨੂੰ ਅਦਾਲਤ ਦੁਆਰਾ ਨਿਯੁਕਤ ਵਿਚੋਲੇ ਦੁਆਰਾ ਹੱਲ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ।

ਬੈਂਚ ਨੇ ਕਿਹਾ ਕਿ ਮੁੱਦੇ ਨੂੰ ਹੱਲ ਕਰਨ ਦੀ ਸੁਣਵਾਈ 8 ਹਫਤੇ ਬਾਅਦ ਹੋਵੇਗੀ ਉਦੋਂ ਤਕ ਆਪਸੀ ਗੱਲਬਾਤ ਨਾਲ ਵਿਵਾਦ ਨੂੰ ਸੁਲਝਾਉਣ ਦੀ ਕੌਸ਼ਿਸ਼ ਕਰਨੀ ਚਾਹੀਦੀ ਹੈ। ਹਿੰਦੂ ਮਹਾਸਭਾ ਨੇ ਇਹ ਕਹਿੰਦੇ ਹੋਏ ਵਿਰੋਧ ਕੀਤਾ ਸੀ ਕਿ ਇਥੇ ਰਾਮ ਲੱਲਾ ਬੈਠਦੇ ਹਨ, ਜਦਕਿ ਮੁਸਲਿਮ ਪਾਰਟੀ ਅਤੇ ਸੁੰਨੀ ਵਕਫ ਬੋਰਡ ਨੇ ਕਿਹਾ ਹੈ ਕਿ ਉਹ ਆਪਸ ਵਿਚ ਗੱਲਬਾਤ ਕਰਨ ਲਈ ਤਿਆਰ ਹਨ। ਕਾਨੂੰਨ ਦੇ ਅਨੁਸਾਰ, ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਸਾਰੀ ਪਾਰਟੀਆਂ ਦੀ ਸਹਿਮਤੀ ਜਰੂਰੀ ਹੈ, ਜੇਕਰ ਕੋਈ ਪਾਰਟੀ ਸਮਝੌਤੇ ਲਈ ਤਿਆਰ ਨਹੀ ਹੁੰਦੀ ਤਾਂ ਅਦਾਲਤ ਲੰਮੇ ਸਮੇ ਤੋਂ ਚਲੀ ਆ ਰਹੀ ਪਟੀਸ਼ਨ ਤੇ ਸੁਣਵਾਈ ਕਰੇਗੀ।

ਨਿਰਮੋਹੀ ਅਖਾੜਾ ਇਕ ਹਿੰਦੂ ਪਾਰਟੀ ਹੈ, ਜਿਹੜੀ ਇਸ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਕਰਨ ਲਈ ਤਿਆਰ ਹੈ। ਨਿਰਮੋਹੀ ਅਖਾੜੇ ਦੀ ਵਕੀਲ ਨੇ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ। 26 ਫਰਵਰੀ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਮੁਸਲਿਮ ਪਾਰਟੀ ਦੇ ਸੀਨੀਅਰ ਵਕੀਲ ਰਾਜੀਵ ਧਵਨ ਅਤੇ ਦੁਸ਼ਿਅੰਤ ਦਵੇ ਨੇ ਕਿਹਾ ਸੀ ਕਿ ਉਹ ਗੱਲਬਾਤ ਦੇ ਲਈ ਤਿਆਰ ਹਨ, ਪਰ ਗੱਲਬਾਤ ਦੀ ਰਿਕਾਡਿੰਗ ਹੋਵੇ ਅਤੇ ਉਸ ਨੂੰ ਗੁਪਤ ਰੱਖਿਆ ਜਾਵੇ। ਹਿੰਦੂ ਮਹਾ ਸਭਾ ਦੇ ਵਕੀਲ ਸੀ.ਐੱਸ. ਵੈਦਿਆਨਾਥਨ ਅਦਾਲਤ ਤੋਂ ਬਾਹਰ ਇਸ ਮਾਮਲੇ ਨੂੰ ਹੱਲ ਕਰਨ ਲਈ ਤਿਆਰ ਨਹੀ ਹਨ।

26 ਫਰਵਰੀ ਨੂੰ ਸੁਣਵਾਈ ਦੌਰਾਨ ਹਿੰਦੂ ਮਹਾਸਭਾ ਦੇ ਸੀਨੀਅਰ ਵਕੀਲ ਸੀ.ਐਸ.ਵੈਦਿਆਨਾਥਨ ਨੇ ਕਿਹਾ ਸੀ ਇਸ ਮਾਮਲੇ ਨੂੰ ਅਦਾਲਤ ਤੋਂ ਬਾਹਰ ਸੁਲਝਾਉਣ ਦੀ ਕਈ ਕੌਸ਼ਿਸ਼ਾਂ ਕੀਤੀਆ ਗਈਆ, ਪਰ ਇਸ ਤੇ ਸਹਿਮਤੀ ਨਹੀ ਹੋ ਸਕੀ। ਅਜਿਹੇ ਵਿਚ ਅਦਾਲਤ ਇਸ ਮਾਮਲੇ ਬਾਰੇ ਅੰਤਿਮ ਸੁਣਵਾਈ ਸ਼ੁਰੂ ਕਰੇ। ਅਖਿਲ ਭਾਰਤ ਹਿੰਦੂ ਮਹਾਸਭਾ ਦੇ ਵਕੀਲ ਹਰਿ ਸੰਕਰ ਜੈਨ ਨੇ ਕਿਹਾ ਕਿ ਇਸ ਮਾਮਲੇ ਦਾ ਗੱਲਬਾਤ ਨਾਲ ਕੋਈ ਹੱਲ ਨਹੀ ਨਿਕਲ ਸਕਦਾ। ਕਿਉਕਿ ਇਸ ਤੋਂ ਪਹਿਲਾ ਵੀ ਕਈ ਵਾਰ ਗੱਲਬਾਤ ਨਾਲ ਇਸ ਵਿਵਾਦ ਨੂੰ ਹੱਲ ਕਰਨ ਦੀ ਕੌਸ਼ਿਸ਼ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਅਯੁਧਿਆ ਦੀ ਧਰਤੀ ਦਾ ਇਕ ਟੁਕੜਾ ਵੀ ਮੁਸਲਿਮ ਧੜੇ ਨੂੰ ਨਹੀ ਦਿਤਾ ਜਾ ਸਕਦਾ।